Posted on July 24th, 2020

ਵਾਸ਼ਿੰਗਟਨ 24 ਜੁਲਾਈ (ਹੁਸਨ ਲੜੋਆ ਬੰਗਾ)—ਕੋਵਿਡ-19 ਦੇ ਹਲਕੇ ਤੇ ਦਰਮਿਆਨੇ ਲੱਛਣਾਂ ਵਾਲਿਆਂ ਨੂੰ 10 ਦਿਨਾਂ ਤੋਂ ਵਧ ਇਕਾਂਤਵਾਸ ਵਿਚ ਰੱਖਣ ਦੀ ਲੋੜ ਨਹੀਂ ਹੈ। ਅਮਰੀਕਾ ਦੇ 'ਸੈਂਟਰ ਫਾਰ ਡਸੀਜ਼ ਕੰਟਰੋਲ' (ਸੀ.ਡੀ.ਸੀ) ਨੇ ਆਪਣੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਕੰਮ ਉਪਰ ਜਾਣ ਲਈ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।
ਸੀ. ਡੀ. ਸੀ ਅਨਸਾਰ ਟੈਸਟਿੰਗ ਨਹੀਂ ਬਲਕਿ ਲੱਛਣ ਦਿਸ਼ਾ- ਨਿਰਦੇਸ਼ ਹਨ। ਜੇਕਰ ਕਿਸੇ ਨੂੰ ਬੁਖ਼ਾਰ ਹੈ ਤਾਂ ਉਸ ਨੂੰ ਘਟੋ ਘੱਟ 24 ਘੰਟੇ ਅਲੱਗ ਰੱਖਣ ਦੀ ਲੋੜ ਹੈ। ਦਿਸ਼ਾ-ਨਿਰਦੇਸ਼ਾਂ ਬਾਰੇ ਆਪਣੇ ਤਾਜ਼ਾ ਦਸਤਾਵੇਜ਼ ਵਿਚ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਲੱਛਣ ਇਹ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਵਿਅਕਤੀ ਉਪਰ ਬਿਮਾਰੀ ਕਿੰਨਾ ਅਸਰ ਕਰ ਰਹੀ ਹੈ। ਵਿਅਕਤੀਆਂ ਨੂੰ ਬੇਲੋੜੇ ਇਕਾਂਤਵਾਸ ਦੀ ਜਰੂਰਤ ਨਹੀਂ ਹੈ ਤੇ ਨਾ ਹੀ ਉਨਾਂ ਨੂੰ ਕੰਮ ਜਾਂ ਹੋਰ ਜਿੰਮੇਵਾਰੀਆਂ ਨਿਭਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ।
ਇਸ ਦਸਤਾਵੇਜ਼ ਵਿਚ ਮੰਨਿਆ ਗਿਆ ਹੈ ਕਿ ''ਸਾਰਸ-ਕੋਵਿਡ-2 ਵਾਇਰਸ ਜੋ ਕੋਵਿਡ -19 ਦਾ ਕਾਰਨ ਬਣਦਾ ਹੈ, ਏਨਾ ਨਵਾਂ ਹੈ ਕਿ ਡਾਕਟਰ ਅਜੇ ਇਸ ਸਬੰਧੀ ਸਬੂਤ ਇਕੱਠੇ ਕਰ ਰਹੇ ਹਨ ਕਿ ਇਹ ਕਿਸ ਤਰਾਂ ਕੰਮ ਕਰਦਾ ਹੈ। ਜਿਵੇਂ ਜਿਵੇਂ ਹੋਰ ਅੰਕੜੇ ਇਕੱਠੇ ਹੋ ਰਹੇ ਹਨ, ਡਾਕਟਰੀ ਭਾਈਚਾਰਾ ਬੇਹਤਰ ਸਮਝ ਬਣਾ ਰਿਹਾ ਹੈ ਕਿ ਜੋ ਲੋਕ ਬਿਮਾਰੀ ਤੋਂ ਪ੍ਰਭਾਵਿਤ ਹਨ, ਉਹ ਉਸ ਨੂੰ ਅੱਗੇ ਫੈਲਣ ਤੋਂ ਕਿਵੇਂ ਰੋਕ ਸਕਦੇ ਹਨ।''
ਦਸਤਾਵੇਜ਼ ਅਨੁਸਾਰ ਗੰਭੀਰ ਬਿਮਾਰੀ ਵਾਲੇ 88% ਤੋਂ ਵਧ ਮਰੀਜ਼ 10 ਦਿਨਾਂ ਬਾਅਦ ਤੇ 20 ਦਿਨਾਂ ਬਾਅਦ 95% ਮਰੀਜ ਠੀਕ ਹੋਏ ਹਨ। ਹਾਰਵਰਡ ਚਾਨ ਸਕੂਲ ਆਫ ਪਬਲਿਕ ਹੈਲਥ ਵਿਖੇ ਤਾਇਨਾਤ 'ਇਮੋਨਾਲੋਜੀ ਐਂਡ ਇਨਫੈਕਸ਼ੀਅਸ ਡਸੀਜ਼' ਦੇ ਪ੍ਰੋਫੈਸਰ ਡਾਕਟਰ ਰੋਜਰ ਸ਼ਪੀਰੋ ਨੇ ਕਿਹਾ ਹੈ ਕਿ ''ਕੋਵਿਡ- 19 ਫੈਲਣ ਦੇ ਸ਼ੁਰੂ ਵਿਚ ਸਾਡੇ ਕੋਲ ਇਸ ਕਿਸਮ ਦੇ ਅੰਕੜੇ ਨਹੀਂ ਸਨ ਪਰੰਤੂ ਹੁਣ ਅਸੀਂ ਸਹੀ ਅਰਥਾਂ ਵਿਚ ਵਿਗਿਆਨ ਅਧਾਰਤ ਸਿਫਾਰਿਸ਼ਾਂ ਕਰਨ ਵੱਲ ਵਧ ਰਹੇ ਹਾਂ। ਕੋਵਿਡ-19 ਇਕ ਅਜਿਹਾ ਵਾਇਰਸ ਹੈ ਕਿ ਇਸ ਨਾਲ ਮਰੀਜ਼ ਲੱਛਣ ਸਾਹਮਣੇ ਆਉਣ ਤੋਂ 2-3 ਦਿਨ ਪਹਿਲਾਂ ਬਿਮਾਰੀ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਜਦੋਂ ਲੱਛਣ ਨਜਰ ਆ ਜਾਣ ਤਾਂ ਮਰੀਜ਼ ਵਿਚ ਬਿਮਾਰੀ ਦਾ ਫੈਲਣ ਰੁਕ ਜਾਂਦਾ ਹੈ।''
''ਆਪਣੇ ਬੱਚੇ ਨੂੰ ਮਾਸਕ ਪਾਉਣਾ ਤੇ ਮਾਸਕ ਦੇ ਕਪੜੇ ਨੂੰ ਬਿਨਾਂ ਹੱਥ ਲਾਇਆਂ ਲਾਹੁਣਾ ਸਿਖਾਇਆ ਜਾਵੇ। ਦੁਪਹਿਰ ਦੇ ਖਾਣੇ ਵਕਤ ਮਾਸਕ ਨੂੰ ਵਿਸ਼ੇਸ਼ ਪਲਾਸਟਿਕ ਬੈਗ ਵਿਚ ਪਾਇਆ ਜਾਵੇ।'' ਇਹ ਸੁਝਾਅ ਇਸ ਪੱਤਝੜ ਰੁੱਤੇ ਸਕੂਲ ਖੁਲ•ਣ ਦੀ ਸੰਭਾਵਨਾ ਦੇ ਮੱਦੇਨਜਰ 'ਸੈਂਟਰ ਫਾਰ ਡਸੀਜ਼ ਕੰਟਰੋਲ' (ਸੀ.ਡੀ.ਸੀ) ਵੱਲੋਂ ਸਕੂਲਾਂ ਦੇ ਪ੍ਰਸ਼ਾਸਨ ਤੇ ਮਾਪਿਆਂ ਨੂੰ ਦਿੱਤੇ ਗਏ ਹਨ। ਲੰਘੇ ਦਿਨ ਜਾਰੀ ਦਸਤਾਵੇਜ਼ ਵਿਚ ਸੀ. ਡੀ. ਸੀ ਨੇ ਕਿਹਾ ਹੈ ਵਿਦਿਆਰਥੀ ਮਾਸਕ ਪਾਉਣ, ਨਿਰੰਤਰ ਹੱਥ ਸਾਫ ਕਰਨ ਤੇ ਇਕ ਦੂਸਰੇ ਤੋਂ ਦੂਰੀ ਬਣਾਕੇ ਰਖਣ। ਸੀ.ਡੀ.ਸੀ ਦੇ ਡਾਇਰੈਕਟਰ ਡਾ ਰੌਬਰਟ ਰੈਡਫੀਲਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ''ਸਕੂਲਾਂ ਦਾ ਖੁਲਣਾ ਸਿਹਤ ਵਿਭਾਗ ਲਈ ਬਹੁਤ ਮਹੱਤਵਪੂਰਨ ਹੈ। ਮੈ ਜਾਣਦਾ ਹਾਂ ਕਿ ਮਾਪਿਆਂ ਲਈ ਇਹ ਬਹੁਤ ਮੁਸ਼ਕਿਲ ਵਾਲਾ ਸਮਾਂ ਹੈ ਪਰ ਅਸੀਂ ਬੱਚਿਆਂ ਨੂੰ ਸਰੱਖਿਅਤ ਰਖਣ ਲਈ ਵਚਨਬੱਧ ਹਾਂ।''

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026