Posted on July 21st, 2020

** ਵੈਕਸੀਨ ਦੀ ਪਰਖ ਲਈ 1,38,600 ਅਮਰੀਕੀਆਂ ਨੇ ਨਾਂ ਦਰਜ ਕਰਵਾਏ, ਹੋਰ ਲੋਕਾਂ ਦੀ ਪਵੇਗੀ ਲੋੜ**
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਹਾਲਾਂ ਕਿ ਬਹੁਤ ਸਾਰੇ ਦੇਸ਼ ਇਕ ਦੋ ਮਹੀਨਿਆਂ ਵਿਚ ਕੋਰੋਨਾ ਵੈਕਸੀਨ ਤਿਆਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਇਕ ਵੱਡੀ ਕੰਪਨੀ ਐਸਟਰਾਜੈਨੇਕਾ, ਜੋ ਇੰਗਲੈਂਡ ਦੇ ਸਹਿਯੋਗ ਨਾਲ ਵੈਕਸੀਨ ਤਿਆਰ ਕਰ ਰਹੀ ਹੈ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਕ ਲੰਬੀ ਪ੍ਰਕ੍ਰਿਆ ਹੈ, ਇਸ ਲਈ ਇਸ ਸਾਲ ਵੈਕਸੀਨ ਤਿਆਰ ਹੋਣ ਦੀ ਘੱਟ ਸੰਭਾਵਨਾ ਹੈ।
ਦਵਾਈ ਕੰਪਨੀਆਂ, ਜੋ ਕੋਰੋਨਾ ਵੈਕਸਨ ਬਣਾਉਣ ਲਈ ਅਮਰੀਕੀ ਸਰਕਾਰ ਕੋਲੋਂ ਲੱਖਾਂ ਡਾਲਰ ਲੈ ਰਹੀਆਂ ਹਨ, ਜਿਨਾਂ ਵਿਚ ਐਸਟਰਾਜੈਨੇਕਾ ਵੀ ਸ਼ਾਮਿਲ ਹੈ, ਦੀ ਯੋਜਨਾ ਵੈਕਸੀਨ ਦੀ ਇਕ ਕੌਮਾਂਤਰੀ ਕੀਮਤ ਰੱਖਣ ਦੀ ਹੈ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਮੁਨਾਫ਼ਾ ਰਹਿਤ ਵੈਕਸੀਨ ਸਪਲਾਈ ਕਰਨ ਦੀ ਵੀ ਗੱਲ ਕਰ ਰਹੀਆਂ ਹਨ। ਅਮਰੀਕੀ ਸਦਨ ਦੀ ਇਕ ਕਮੇਟੀ 5 ਦਵਾਈ ਨਿਰਮਾਤਾ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੈਕਸੀਨ ਦੇ ਸਮੇਂ, ਕੀਮਤ ਤੇ ਪਰਖ ਸਬੰਧੀ ਗੱਲਬਾਤ ਕਰ ਰਹੀ ਹੈ।
ਇਨ੍ਹਾਂ ਕੰਪਨੀਆਂ ਵਿਚ ਐਸਟਰਾਜੈਨੇਕਾ, ਜੌਹਨਸਨ ਐਂਡ ਜੌਹਨਸਨ, ਮਰਕ, ਮੌਡਰਨਾ ਤੇ ਫਾਈਜ਼ਰ ਸ਼ਾਮਿਲ ਹਨ। ਅਮਰੀਕੀ ਸਰਕਾਰ ਨੇ ਕੋਰੋਨਵਾਇਰਸ ਦੀ ਵੈਕਸੀਨ ਤਿਆਰ ਕਰਨ ਲਈ ਹੁਣ ਤੱਕ 2.3 ਅਰਬ ਡਾਲਰਾਂ ਦਾ ਨਿਵੇਸ਼ ਕੀਤਾ ਹੈ। ਐਸਟਰਾਜੈਨੇਕਾ ਦੇ ਉਪ ਪ੍ਰਧਾਨ ਮੈਨੇਲਸ ਪੰਗਾਲੋਸ ਨੇ ਕਿਹਾ ਹੈ ਕਿ ਕੰਪਨੀ ਵੈਕਸੀਨ ਦੀਆਂ 2 ਅਰਬ ਖੁਰਾਕਾਂ ਨਾ ਲਾਭ ਨਾ ਹਾਨੀ ਦੇ ਆਧਾਰ 'ਤੇ ਤਿਆਰ ਕਰੇਗੀ।
ਇਸ ਬ੍ਰਿਟਿਸ਼-ਸਵੀਡਿਸ਼ ਕੰਪਨੀ ਨੇ ਅਮਰੀਕਾ ਸਮੇਤ ਹੋਰ ਅਨੇਕਾਂ ਦੇਸ਼ਾਂ ਨਾਲ ਵੈਕਸੀਨ ਸਪਲਾਈ ਕਰਨ ਦੇ ਸਮਝੌਤੇ ਕੀਤੇ ਹਨ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਮਝੌਤਿਆਂ ਤਹਿਤ ਸਬੰਧਤ ਦੇਸ਼ਾਂ ਨੂੰ ਬਿਨਾਂ ਕਿਸੇ ਲਾਭ ਦੇ ਵੈਕਸੀਨ ਦਿੱਤੀ ਜਾਵੇਗੀ।
ਐਸਟਰਾਜੈਨੇਕਾ, ਜੋ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨਾਲ ਮਿਲਕੇ ਵੈਕਸੀਨ ਤਿਆਰ ਕਰ ਰਹੀ ਹੈ, ਨੇ ਕਿਹਾ ਹੈ ਕਿ ਉਸ ਨੂੰ ਆਸ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਵੈਕਸੀਨ ਤਿਆਰ ਹੋ ਜਾਵੇਗੀ। ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਟੈਸਟ ਕਰਨ ਲਈ ਸਾਨੂੰ ਬਹੁਤ ਸਾਰੇ ਵਿਅਕਤੀਆਂ ਦੀ ਲੋੜ ਪਵੇਗੀ। ਫਿਲਹਾਲ ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ 1,36,800 ਵਿਅਕਤੀ ਟੈਸਟਿੰਗ ਲਈ ਆਪਣੇ ਨਾਂ ਦਰਜ ਕਰਵਾ ਚੁੱਕੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026