Posted on July 20th, 2020

ਜਦੋਂ ਸਿੱਧੂ ਮੂਸੇਵਾਲੇ ਨੇ ਬੋਲਣ ਦੀ ਅਜ਼ਾਦੀ ਦੀ ਵਰਤੋਂ ਕਰੋਨਾ ਨਾਲ ਪੂਰੇ ਹੋਏ ਪੰਜਾਬ ਦੇ ਪਹਿਲੇ ਮਰੀਜ਼ ਨੂੰ ਬਦਨਾਮ ਕਰਨ ਵਾਸਤੇ ਕੀਤੀ ਤਾਂ ਕੋਈ ਪਰਚਾ ਨਹੀਂ ਹੋਇਆ। ਪੰਜਾਬ ਪੁਲਿਸ ਨੇ ਸਗੋਂ ਉਸਦਾ ਗਾਣਾ ਪ੍ਰਮੋਟ ਕੀਤਾ। ਇਸ ਗਾਣੇ ਕਰਕੇ ਕਰੋਨਾ ਮਰੀਜ਼ਾਂ ਖਿਲਾਫ ਮਾਹੌਲ ਪੈਦਾ ਹੋਇਆ। ਲੋਕ ਟੈਸਟ ਕਰਵਾਉਣ ਤੋਂ ਝਿਜਕਣ ਲੱਗੇ। ਪਰ ਕੋਈ ਪਰਚਾ ਨਹੀਂ ਹੋਇਆ। ਰੌਲਾ ਪਿਆ ਤਾਂ ਸਿਰਫ ਡੀਜੀਪੀ ਨੇ ਗਾਣੇ ਆਲਾ ਟਵੀਟ ਡਲੀਟ ਕੀਤਾ। ਬੱਸ ਐਨਾ ਹੀ ਹੋਇਆ।
ਪਰ ਹੁਣ ਜਦੋਂ ਮੂਸੇਵਾਲਾ ਬੋਲਣ ਦੀ ਅਜ਼ਾਦੀ ਦੀ ਵਰਤੋਂ ਸਿਰਫ ਅਤੇ ਸਿਰਫ ਆਪਣੇ 'ਤੇ ਪਏ ਪਰਚੇ ਨੂੰ ਵਡਿਆਉਣ ਵਾਸਤੇ ਕਰ ਰਿਹਾ। ਕਿਸੇ ਨੂੰ ਬਦਨਾਮ ਨਹੀਂ ਕਰ ਰਿਹਾ ਅਤੇ ਨਾ ਹੀ ਕਪਿਲ ਮਿਸ਼ਰਾ ਵਾਂਗ ਦੋ ਭਾਈਚਾਰਿਆਂ 'ਚ ਨਫ਼ਰਤ ਫੈਲਾ ਰਿਹਾ, ਤਾਂ ਉਸ 'ਤੇ ਪਰਚਾ ਕੀਤਾ ਜਾ ਰਿਹਾ।
ਮਤਲਬ ਸਾਫ ਹੈ। ਨਫ਼ਰਤ ਫੈਲਾਉ, ਬਦਨਾਮ ਕਰੋ। ਸੱਤਾ ਨੂੰ ਕੋਈ ਸਮੱਸਿਆ ਨਹੀਂ। ਤਹਾਨੂੰ ਬੋਲਣ ਦੀ ਅਜ਼ਾਦੀ ਹੈ।
ਪਰ ਜਦੋਂ ਤੁਸੀਂ ਸੱਤਾ ਦੇ ਦਾਬੇ ਨੂੰ ਟਿੱਚ ਕਰਕੇ ਜਾਣਦੇ ਹੋ। ਭਾਵੇਂ ਅਣਜਾਣਪੁਣੇ ਵਿੱਚ ਹੀ ਸਹੀ। ਤਹਾਨੂੰ ਬਖਸ਼ਿਆ ਨਹੀਂ ਜਾਵੇਗਾ। ਬੋਲਣ ਦੀ ਅਜ਼ਾਦੀ ਦੀ ਵਰਤੋਂ ਸੱਤਾ ਖ਼ਿਲਾਫ ਨਹੀਂ ਸਿਰਫ ਲੋਕਾਂ ਖਿਲਾਫ ਹੋ ਸਕਦੀ ਆ। ਸੱਤਾ ਬਹੁਤ ਨਾਜ਼ੁਕ ਹੈ। ਇਸ ਨੂੰ ਇਕ ਗੀਤ ਨਾਲ ਵੀ ਖਤਰਾ ਪੈਦਾ ਹੋ ਜਾਂਦਾ।
ਸਿੱਧੂ ਮੂਸੇਵਾਲੇ ਦਾ ਸੰਜੇ ਦੱਤ ਵਾਲਾ ਕੇਸ ਕਿਸੇ ਵਾਸਤੇ ਬਗਾਵਤ ਹੋ ਸਕਦਾ ਤੇ ਕਿਸੇ ਵਾਸਤੇ ਮੂਰਖਤਾ। ਕੋਈ ਇਸ ਨੂੰ ਅੱਧਾ ਸੱਚ ਕਹਿ ਸਕਦਾ ਅਤੇ ਕੋਈ ਪੂਰਾ ਝੂਠ। ਪਰ ਇਹ ਗੀਤ ਲੋਕਾਂ ਲਈ ਖਤਰਾ ਨਹੀਂ ਹੈ।
ਪਰ ਸੱਤਾ ਨੂੰ ਇਸ ਗੀਤ ਤੋਂ ਖਤਰਾ ਕਿਉਂ ਮਹਿਸੂਸ ਹੋਇਆ ? ਇਹ 'ਕਿਉਂ' ਹੀ ਬੋਲਣ ਦੀ ਅਜ਼ਾਦੀ ਦੀ ਲਕਸ਼ਮਣ ਰੇਖਾ ਹੈ, ਜੋ ਸਿਰਫ ਲੋਕਾਂ ਨੂੰ ਪਾਬੰਦ ਕਰਦੀ ਹੈ, ਸੱਤਾ ਨੂੰ ਨਹੀਂ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026