Posted on July 19th, 2020

ਦਿੱਲੀ ਦੇ ਘੱਟਗਿਣਤੀ ਕਮਿਸ਼ਨ ਵਲੋਂ ਦਿੱਲੀ ਹਿੰਸਾ ਸਬੰਧੀ ਭਾਜਪਾ ਆਗੂ ਅਮਿਤ ਸ਼ਾਹ ਵੱਲ ਉਂਗਲ ਚੁੱਕਣ ਨੇ ਮਾਮਲੇ ਨੂੰ ਦਿਲਚਸਪ ਮੋੜ ਦਿੱਤਾ ਹੈ।
ਸਿਆਸਤ 'ਚ ਦਿਲਚਸਪੀ ਰੱਖਣ ਵਾਲੇ ਲੋਕ ਵੇਖ ਰਹੇ ਹਨ ਕਿ ਕੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਮਿਤ ਸ਼ਾਹ ਖਿਲਾਫ ਮੁਕੱਦਮਾ ਦਰਜ ਕਰਵਾਉਂਦੇ ਹਨ ਜਾਂ ਨਹੀਂ?
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਰਕਾਰ ਕੋਲ ਪਰਚਾ ਦਰਜ ਕਰਵਾਉਣ ਦੀਆਂ ਤਾਕਤਾਂ ਹਨ। ਕਰੋਨਾ ਤਾਲਾਬੰਦੀ ਦੌਰਾਨ ਦਿੱਲੀ ਸਰਕਾਰ ਨੇ ਦਿੱਲੀ ਵਿਚਲੇ ਇੱਕ ਗੁਰਦਵਾਰਾ ਸਾਹਿਬ 'ਤੇ ਪਰਚਾ ਕਰਵਾਇਆ ਸੀ, ਕਿਉਂਕਿ ਓਥੇ ਕੁਝ ਯਾਤਰੂਆਂ ਨੇ ਸ਼ਰਨ ਲਈ ਹੋਈ ਸੀ।

ਪੰਜਾਬ ਤੋਂ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਕੇ ਇਹ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਦੀ ਰਿਪੋਰਟ ਮਨਜ਼ੂਰ ਕਰਕੇ ਐਕਸ਼ਨ ਦੀ ਸਿਫਾਰਸ਼ ਕਰਦੇ ਹਨ, ਜਿਸ ਵਿੱਚ ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਨੂੰ ਮੁਸਲਿਮ ਵਿਰੋਧੀ ਹਿੰਸਾ 'ਚ ਸ਼ਾਮਲ ਦਰਸਾਇਆ ਗਿਆ ਹੈ ਜਾਂ ਭਾਜਪਾ ਦੀ ਬੀ ਟੀਮ ਬਣਕੇ ਪਿੱਛੇ ਹਟ ਜਾਂਦੇ ਹਨ।

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026