Posted on July 19th, 2020

ਵਾਸ਼ਿੰਗਟਨ 19 ਜੁਲਾਈ (ਹੁਸਨ ਲੜੋਆ ਬੰਗਾ)- ਕੋਰੋਨਾਵਾਇਰਸ ਕਾਰਨ ਹਾਲਤ ਹੋਰ ਗੰਭੀਰ ਬਣਦੀ ਜਾ ਰਹੀ ਹੈ ਤੇ ਕੋਰੋਨਾਵਾਇਰਸ ਰੋਜ਼ਾਨਾ ਲੱਖਾਂ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਰਿਕਾਰਡ 2,59,848 ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਿਕਾਰਡ 2,37,743 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
ਵਿਸ਼ਵ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 14,4,24,525 ਹੋ ਗਈ ਹੈ ਜਦ ਕਿ 6,04,880 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ ਹਨ।
ਇਕੱਲੇ ਅਮਰੀਕਾ ਵਿਚ ਪੀੜਤ ਵਿਅਕਤੀਆਂ ਦੀ ਗਿਣਤੀ 38,33,271 ਹੈ ਜਦ ਕਿ 1,42,877 ਅਮਰੀਕੀਆਂ ਦੀ ਕੋਰੋਨਾਵਾਇਰਸ ਨੇ ਜਾਨ ਲੈ ਲਈ ਹੈ। 17,75,219 ਵਿਅਕਤੀ ਠੀਕ ਹੋਏ ਹਨ।
ਇਸ ਤਰਾਂ ਸਿਹਤਮੰਦ ਹੋਣ ਦੀ ਦਰ ਵਿਚ ਵਰਣਨਯੋਗ ਸੁਧਾਰ ਹੋਇਆ ਹੈ ਤੇ ਇਹ ਵਧਕੇ 93% ਹੋ ਗਈ ਹੈ। ਅਮਰੀਕਾ ਵਿਚ ਅੱਜ ਤੱਕ 47,5,98,277 ਟੈਸਟ ਹੋ ਚੁੱਕੇ ਹਨ ਤੇ 19,15,175 ਸਰਗਰਮ ਮਾਮਲੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026