Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਲ੍ਹਿਆਂਵਾਲਾ ਬਾਗ ’ਚ ਅਰਧ ਨਗਨ ਔਰਤਾਂ ਦੀਆਂ ਕੁਝ ਮੂਰਤੀਆਂ/ਤਸਵੀਰਾਂ ਸਥਾਪਿਤ ਕਰਨ ਤੋਂ ਵਿਵਾਦ

Posted on July 19th, 2020

ਅੰਮ੍ਰਿਤਸਰ- ਜਲ੍ਹਿਆਂਵਾਲਾ ਬਾਗ ਵਿਚ ਸਾਂਭ-ਸੰਭਾਲ ਦੇ ਚੱਲ ਰਹੇ ਕੰਮ ਦੌਰਾਨ ਇਹ ਯਾਦਗਾਰ ਮੁੜ ਉਸ ਵੇਲੇ ਚਰਚਾ ਵਿਚ ਆ ਗਈ, ਜਦ ਇਸ ਦੀ ਇਕ ਗੈਲਰੀ ਵਿਚ ਅਰਧ ਨਗਨ ਔਰਤਾਂ ਦੀਆਂ ਕੁਝ ਮੂਰਤੀਆਂ/ਤਸਵੀਰਾਂ ਸਥਾਪਿਤ ਕਰਨ ਦਾ ਪਤਾ ਲੱਗਾ।

ਇਸ ਸਬੰਧੀ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵੱਲੋਂ ਪ੍ਰਧਾਨ ਮੰਤਰੀ ਕੋਲ ਪੱਤਰ ਭੇਜ ਕੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਵੀ ਹਨ। ਉਨ੍ਹਾਂ ਵਲੋਂ ਲਗਭਗ ਵੀਹ ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਇੱਥੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕਾਰਜ ਕਰਾਏ ਜਾ ਰਹੇ ਹਨ।

ਇਹ ਕਾਰਜ ਸਾਕਾ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਹਨ। ਚੱਲ ਰਹੇ ਕੰਮ ਦੌਰਾਨ ਹੀ ਇੱਥੇ ਬਣਾਈਆਂ ਗੈਲਰੀਆਂ ਵਿਚੋਂ ਇਕ ਗੈਲਰੀ ਵਿਚ ਇਹ ਇਤਰਾਜ਼ਯੋਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ।



Archive

RECENT STORIES