Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਓਵਰਡੋਜ਼ ਨਾਲ ਹੋਈਆਂ ਮੌਤਾਂ ਦਾ ਰਿਕਾਰਡ ਟੁੱਟਿਆ

Posted on July 17th, 2020

ਅਮਰੀਕਾ ਨੇ ਕਰੋੜਾਂ ਡਾਲਰ ਖਰਚ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ, ਪਰ ਇਹ ਸਫਲ ਹੁੰਦੀ ਨਹੀਂ ਵਿਖਾਈ ਦੇ ਰਹੀ ਬਲਕਿ ਨਸ਼ੇ ਹੋਰ ਮੌਤਾਂ ਦਾ ਕਾਰਨ ਬਣ ਰਹੇ ਹਨ।

"ਯੂ ਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰੀਵੈਨਸ਼ਨ" ਦੀ ਤਾਜ਼ਾ ਰਿਪੋਰਟ ਮੁਤਾਬਕ ਸਾਲ 2019 ਵਿੱਚ 70,980 ਲੋ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਏ ਹਨ। 2018 'ਚ ਹਾਲਾਤ 2017 ਨਾਲੋਂ ਕੁਝ ਸੁਧਰ ਗਏ ਸਨ ਪਰ ਹੁਣ 2019 ਨੇ ਨਵਾਂ ਰਿਕਾਰਡ ਸਥਾਪਤ ਕਰ ਦਿੱਤਾ ਹੈ। 2017 'ਚ ਅਮਰੀਕਾ ਅੰਦਰ ਓਵਰਡੋਜ਼ ਨਾਲ 70,699 ਮੌਤਾਂ ਹੋਈਆਂ ਸਨ।

ਮਾਹਰਾਂ ਨੂੰ ਡਰ ਹੈ ਕਿ 2020 'ਚ ਇਹ ਅੰਕੜਾ ਹੋਰ ਵੀ ਟੱਪ ਜਾਵੇਗਾ ਕਿਉਂਕਿ ਕਰੋਨਾ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਅਧੀਨ ਨਸ਼ੇ ਦੀ ਵਰਤੋਂ ਵਧਾ ਲੈਣਗੇ।

ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ 35 ਸੂਬਿਆਂ 'ਚ ਓਵਰਡੋਜ਼ ਨਾਲ ਮਰਨ ਵਾਲੇ ਵਧੇ ਹਨ ਜਦਕਿ 13 ਸੂਬਿਆਂ 'ਚ ਘਟੇ ਹਨ। ਸਾਊਥ ਡਕੋਟਾ ਸੂਬੇ 'ਚ 54 ਫੀਸਦੀ ਵਾਧਾ ਹੋਇਆ ਹੈ, ਨੌਰਥ ਡਕੋਟਾ 'ਚ 31 ਫੀਸਦੀ ਅਤੇ ਅਲਾਸਕਾ 'ਚ ਓਵਰਡੋਜ਼ ਨਾਮ ਮਰਨ ਵਾਲੇ 27 ਫੀਸਦੀ ਵਧੇ ਹਨ।

ਓਵਰਡੋਜ਼ ਹੋਣ ਦਾ ਵੱਡਾ ਕਾਰਨ ਸਿੰਥੈਟਿਕ ਨਸ਼ੇ ਬਣੇ ਹਨ, ਜੋ ਕਿ ਕੁੱਲ ਮੌਤਾਂ ਦਾ ਲਗਭਗ ਅੱਧ ਹਨ। ਕੋਕੇਨ ਅਤੇ ਮੈਥਾਫੈਟਾਮਾਈਨ ਦੀ ਓਵਰਡੋਜ਼ ਕਾਰਨ ਵੀ ਮੌਤਾਂ ਹੋਈਆਂ ਹਨ।

ਅਮਰੀਕਨ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਸ ਪਾਸੇ ਹੋਰ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ।

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੀ ਓਵਰਡੋਜ਼ ਕਰੋਨਾ ਨਾਲੋਂ ਵੱਡੀ ਸਮੱਸਿਆ ਬਣੀ ਹੋਈ ਹੈ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ


Archive

RECENT STORIES