Posted on July 16th, 2020

ਬੀਤੇ ਕੁਝ ਹਫਤਿਆਂ ਤੋਂ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਮੌਜੂਦ ਸ਼ਹਿਰ ਕੈਲਗਰੀ ਦੇ ਬਾਹਰਵਾਰ ਸਰੋਂ ਬੀਜਣ ਵਾਲੇ ਗੋਰੇ ਕਿਸਾਨ ਪੁਲਿਸ ਕੋਲ ਸ਼ਿਕਾਇਤ ਕਰ ਰਹੇ ਹਨ ਕਿ ਲੋਕ ਉਨ੍ਹਾਂ ਦੀ ਫਸਲ ਖਰਾਬ ਕਰ ਰਹੇ ਹਨ।
ਕੁਝ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕ ਇੱਕਠੇ ਹੋ ਕੇ ਆਉਂਦੇ ਹਨ ਅਤੇ ਸਰੋਂ ਦੇ ਪੱਤੇ ਤੋੜ ਕੇ ਜਾਂ ਬੂਟਾ ਉਪਰੋਂ ਉਪਰੋਂ ਵੱਢ ਕੇ ਗੱਡੀਆਂ ਭਰ ਭਰ ਲੈ ਜਾਂਦੇ ਹਨ। ਇੱਕ ਗੋਰੇ ਕਿਸਾਨ ਦਾ ਕਹਿਣਾ ਹੈ ਕਿ ਉਸਦੀ ਦੋ ਏਕੜ ਫਸਲ ਖਰਾਬ ਹੋ ਗਈ, ਹੁਣ ਬੀਅ ਨਹੀਂ ਪੈਣਾ।
ਇੱਕ ਥਾਂ ਤਾਂ ਗੁਆਂਢੀ ਨੇ ਸਾਗ ਤੋੜਦੇ ਲੋਕ ਦੇਖ ਕੇ ਪੁਲਿਸ ਸੱਦ ਲਈ ਅਤੇ ਪੁਲਿਸ ਨੇ ਬਿਨਾ ਇਜ਼ਾਜ਼ਤ ਸਾਗ ਤੋੜਦੇ ਲੋਕਾਂ ਨੂੰ ਜੁਰਮਾਨਾ ਕਰਕੇ ਘਰ ਤੋਰਿਆ।
ਗੋਰੇ ਕਿਸਾਨਾਂ ਲਈ ਇਹ ਸਮਝਣਾ ਔਖਾ ਹੋ ਰਿਹਾ ਕਿ ਆਖਰ ਏਨੇ ਸਾਗ ਦਾ ਇਹ ਸ਼ਹਿਰ ਤੋਂ ਆਉਣ ਵਾਲੇ ਲੋਕ ਕਰਦੇ ਕੀ ਹਨ!
ਦੱਸਣਯੋਗ ਹੈ ਕਿ ਕੈਲਗਰੀ ਹੁਣ ਪੰਜਾਬੀਆਂ ਦੀ ਚੋਖੀ ਵਸੋਂ ਵਾਲਾ ਸ਼ਹਿਰ ਬਣ ਚੁੱਕਾ ਹੈ।
ਕੈਨੇਡਾ ਦੇ ਕੌਮੀ ਚੈਨਲ ਸੀਬੀਸੀ ਨੇ ਇਸ 'ਤੇ ਅੱਜ ਇੱਕ ਸਟੋਰੀ ਕੀਤੀ ਹੈ ਪਰ ਸਾਗ ਚੋਰਾਂ ਦੀ ਸ਼ਨਾਖਤ ਬਾਰੇ ਕੋਈ ਇਸ਼ਾਰਾ ਨਹੀਂ ਕੀਤਾ ਪਰ ਇਹ ਖਬਰ ਪੜ੍ਹਨ ਵਾਲੇ ਪੰਜਾਬੀ ਚੰਗੀ ਤਰਾਂ ਜਾਣਦੇ ਹਨ ਕਿ ਇਹ ਸਾਗ ਚੋਰ ਕੌਣ ਹੋ ਸਕਦੇ ਹਨ ਅਤੇ ਇੰਨੇ ਸਾਗ ਦਾ ਕੀ ਕੀਤਾ ਜਾਂਦਾ! 
ਹੁਣ ਗੋਰੇ ਕਿਸਾਨਾਂ ਨੂੰ ਕੀ ਪਤਾ ਕਿ ਏਨੀ ਦੂਰੋਂ ਮਿਹਨਤ ਨਾਲ ਚੋਰੀ ਸਾਗ ਤੋੜ ਕੇ ਸ਼ਹਿਰ ਲਿਜਾ ਕੇ ਲਿਹਾਜਾਂ ਵੀ ਪੂਰਨੀਆਂ ਹੁੰਦੀਆਂ। ਧੀ-ਪੁੱਤ-ਦਰਾਣੀ-ਜੇਠਾਣੀ-ਨਨਾਣ-ਭੈਣ ਦਾ ਸਾਰਾ ਟੱਬਰ ਵੀ ਖੁਸ਼ ਕਰਨਾ, ਘਰੋ-ਘਰ ਸਾਗ ਵੰਡ ਕੇ।

Posted on August 7th, 2026

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026