Posted on July 16th, 2020

ਨਿਊ ਵੈਸਟਮਨਿਸਟਰ ਸਿਟੀ ਕੌਂਸਲ ਅਤੇ ਵਿਸ਼ੇਸ਼ਕਰ ਅਗਾਂਹਵਧੂ ਕੌਂਸਲਰ ਚਕ ਪਕਮਾਏਰ ਵਲੋਂ ਕੈਨੇਡਾ ਦੇ ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸੰਬੰਧੀ ਐਲਾਨਨਾਮਾ ਜਾਰੀ ਕਰਨ ਤੋਂ ਬਾਅਦ, ਇੱਕ ਹੋਰ ਇਤਿਹਾਸਕ ਅਤੇ ਇਨਕਲਾਬੀ ਕਦਮ ਚੁੱਕਦਿਆਂ ਨਿਊ ਵੈਸਟਮਨਿਸਟਰ ਸਿਟੀ ਕੌਂਸਲ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮਤਾ 5-1 ਦੇ ਵੱਡੇ ਫਰਕ ਨਾਲ ਪਾਸ ਕਰਵਾਉਣ ਦਾ ਹੌਸਲਾ ਵਿਖਾਉਂਦਿਆਂ, ਨਾ ਬਰਾਬਰੀ, ਨਸਲਵਾਦ ਅਤੇ ਘੱਟ ਗਿਣਤੀਆਂ ਖ਼ਿਲਾਫ਼ ਧੱਕੇਸ਼ਾਹੀ ਵਿਰੁੱਧ ਮਜ਼ਬੂਤ ਸਟੈਂਡ ਲਿਆ ਹੈ, ਇਸ ਲਈ ਸ਼ਲਾਘਾ ਕਰਨੀ ਬਣਦੀ ਹੈ।
ਇਸ ਤੋਂ ਪਹਿਲਾਂ ਵੀ ਉਨ੍ਹਾਂ ਨਸਲੀ ਜੱਜ ਵੱਲੋਂ ਪਿਛਲੀ ਸਦੀ ਦੌਰਾਨ ਕੈਨੇਡਾ ਵਿੱਚ ਮੂਲ ਵਾਸੀਆਂ ਨੂੰ ਫਾਂਸੀ ਦਿੱਤੇ ਜਾਣ ਦੇ ਖਿਲਾਫ ਕਦਮ ਚੁੱਕਦਿਆਂ, ਉਸ ਦਾ ਬੁੱਤ ਸਿਟੀ ਹਾਲ ਅੱਗੋਂ ਹਟਾਉਣ ਲਈ ਇਤਿਹਾਸਕ ਕਦਮ ਚੁੱਕਿਆ ਸੀ, ਜਿਸ ਲਈ ਕਾਮਯਾਬ ਵੀ ਹੋਏ। ਉਧਰ ਸਿਆਟਲ ਸਿਟੀ ਕੌਂਸਲ ਵੱਲੋਂ ਵੀ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮਤਾ ਲਿਆਂਦਾ ਅਤੇ ਪਾਸ ਕੀਤਾ ਜਾ ਚੁੱਕਾ ਹੈ।
ਨਿਊ ਵੈਸਟ ਮਨਿਸਟਰ ਸਿਟੀ ਕੌਂਸਲ 'ਚ ਮਤਾ ਪੇਸ਼ ਕਰਨ ਉਪਰੰਤ ਦ੍ਰਿੜ੍ਹ ਇਰਾਦੇ ਨਾਲ ਪਾਸ ਕਰਵਾਉਣ ਵਾਲੇ ਧੜੱਲੇਦਾਰ ਕੌਂਸਲਰ ਚਕ ਪਕਮਾਇਰ ਤੋਂ ਦੇਸੀ ਸਿਆਸੀ ਆਗੂਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ। ਅਜਿਹੇ ਆਗੂ ਸਾਨੂੰ ਚਾਹੀਦੇ ਹਨ, ਜੋ ਚੰਗੀ ਅਗਵਾਈ ਦੇ ਸਕਣ ਅਤੇ ਇਨਕਲਾਬੀ ਹੋਣ । ਕੌਂਸਲਰ ਚਕ ਪਕ ਮਾਇਰ ਦੇ ਸਨਮਾਨ ਵਿੱਚ ਇੰਡੀਅਨ ਅਬਰੌਡ ਫਾਰ ਪਲਿਊਰੈੱਲਿਸਟ ਇੰਡੀਆ ਸੰਸਥਾ ਅਤੇ ਸਮੂਹ ਅਗਾਂਹਵਧੂ ਆਗੂਆਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ 19 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਸਨਮਾਨ ਕੀਤਾ ਜਾਵੇਗਾ।
(ਡਾ ਗੁਰਵਿੰਦਰ ਸਿੰਘ)

Posted on August 7th, 2026

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026