Posted on July 16th, 2020

ਲੰਘੇ ਜੂਨ ਮਹੀਨੇ ਬ੍ਰਿਟਿਸ਼ ਕੋਲੰਬੀਆ 'ਚ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਗਿਣਤੀ ਰਿਕਾਰਡ ਤੋੜ ਗਈ ਹੈ। 175 ਜਣੇ ਓਵਰਡੋਜ਼ ਕਾਰਨ ਪਿਛਲੇ ਮਹੀਨੇ ਮੌਤ ਦੇ ਮੂੰਹ ਪਏ ਹਨ ਜਦਕਿ ਉਸਤੋਂ ਪਿਛਲੇ ਮਹੀਨੇ ਮਈ ਵਿੱਚ ਇਹ ਗਿਣਤੀ 171 ਸੀ।
ਬੀਤੇ 4 ਮਹੀਨਿਆਂ ਤੋਂ ਬੀਸੀ ਵਿੱਚ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਉਪਰ ਹੀ ਰਹੀ ਹੈ। ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਬੀਸੀ ਵਿੱਚ ਕਰੋਨਾ ਮਹਾਮਾਰੀ ਨਾਲੋਂ ਕਿਤੇ ਵੱਡੀ ਮਹਾਮਾਰੀ ਓਵਰਡੋਜ਼ ਹੈ।
ਸਰੀ-ਵੈਨਕੂਵਰ ਇਲਾਕੇ ‘ਚ ਨਕਲੀ ਨਸ਼ੇ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਵੱਡਾ ਕਾਰਨ ਹਨ, ਜਿਨ੍ਹਾਂ ਦੀ ਭੇਟ ਕੁਝ ਪੰਜਾਬੀ ਵੀ ਚੜ੍ਹ ਰਹੇ ਹਨ। ਅਜਿਹੀਆਂ ਖਬਰਾਂ ਬਾਹਰ ਨਹੀਂ ਆਉਂਦੀਆਂ, ਇਸ ਕਰਕੇ ਆਮ ਲੋਕਾਂ ਨੂੰ ਪਤਾ ਨਹੀਂ ਲਗਦਾ ਪਰ ਇਹ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਓਵਰਡੋਜ਼ ਹੋ ਕੇ ਮਰਨ ਵਾਲੇ ਪੰਜਾਬੀਆਂ ‘ਚੋਂ ਵੱਡੀ ਗਿਣਤੀ ਪੰਜਾਬ ਤੋਂ ਨਵੇਂ ਆਏ ਪੰਜਾਬੀ ਹਨ, ਜਿਨ੍ਹਾਂ ‘ਚ ਨੌਜਵਾਨਾਂ ਤੋਂ ਲੈ ਕੇ ਅੱਧਖੜ ਉਮਰ ਦੇ ਵਿਅਕਤੀ ਸ਼ਾਮਲ ਹਨ, ਜੋ ਪਿੱਛਿਓਂ ਨਸ਼ਾ ਕਰਨ ਦੇ ਆਦੀ ਹਨ।
ਹੈਰੋਇਨ, ਸਮੈਕ ਤੋਂ ਇਲਾਵਾ ਹੁਣ ਅਫੀਮ, ਡੋਡਿਆਂ ਅਦਿ ‘ਚ ਵੀ ਫੈਂਟਾਨਿਲ ਜਾਂ ਹੋਰ ਕੈਮੀਕਲ ਮਿਲਾ ਕੇ ਵੇਚੇ ਜਾ ਰਹੇ ਹਨ, ਜੋ ਜਾਨਲੇਵਾ ਸਿੱਧ ਹੋ ਸਕਦੇ ਹਨ। 
ਚਾਹੀਦਾ ਤਾਂ ਇਹੀ ਹੈ ਕਿ ਕੋਈ ਨਸ਼ਾ ਕੀਤਾ ਹੀ ਨਾ ਜਾਵੇ ਪਰ ਜੇਕਰ ਕੋਈ ਆਦੀ ਬਣ ਹੀ ਚੁੱਕਾ ਹੈ ਤਾਂ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਕਿ ਨਸ਼ੇ ਦਾ ਭੁਸ ਪੂਰਾ ਕਰਨ ਲਈ ਲਈ ਗਈ ਡੋਜ਼ ਆਖਰੀ ਡੋਜ਼ ਵੀ ਬਣ ਸਕਦੀ ਹੈ। ਇਸ ਚਿੱਕੜ ‘ਚੋਂ ਕਿਸੇ ਨਾ ਕਿਸੇ ਤਰੀਕੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾਵੇ।
ਸਰਕਾਰਾਂ ਨੂੰ ਸਭ ਪਤਾ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਤੇ ਕਿਵੇਂ ਆਮ ਲੋਕਾਂ ਤੱਕ ਇਹ ਜ਼ਹਿਰ ਪੁੱਜ ਰਹੀ ਹੈ ਪਰ ਉਨ੍ਹਾਂ ਦੀ ਇਸਨੂੰ ਖਤਮ ਕਰਨ ‘ਚ ਕੋਈ ਦਿਲਚਸਪੀ ਨਹੀਂ ਜਾਪਦੀ।

Posted on August 7th, 2026

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026