Posted on July 8th, 2020

ਸਮਨਦੀਪ ਕੌਰ ਝਿੰਜਰ ਦੀ ਪੁਰਾਣੀ ਤਸਵੀਰ
ਕੈਨੇਡਾ ਦੇ ਮੱਧ 'ਚ ਪੈਂਦੇ ਸੂਬੇ ਸਸਕੈਚੂਅਨ ਦੇ ਸ਼ਹਿਰ ਵਰਮਨ 'ਚ ਕਤਲ ਹੋਈ 23 ਸਾਲਾ ਪੰਜਾਬਣ ਸਮਨਦੀਪ ਕੌਰ ਝਿੰਜਰ ਨੂੰ ਪਹਿਲਾਂ ਲਾਪਤਾ ਸਮਝਿਆ ਜਾ ਰਿਹਾ ਸੀ ਪਰ ਬਾਅਦ 'ਚ ਉਸਦੀ ਲਾਸ਼ ਵਰਮਨ ਸ਼ਹਿਰ ਦੇ ਇੱਕ ਘਰ 'ਚੋਂ ਬਰਾਮਦ ਹੋਈ। ਜਾਂਚ ਤੋਂ ਬਾਅਦ ਵਰਮਨ ਆਰ. ਸੀ. ਐਮ. ਪੀ ਨੇ ਮਰਨ ਵਾਲੀ ਲੜਕੀ ਦੇ ਰਿਸ਼ਤੇ 'ਚੋਂ ਲਗਦੇ ਜੀਜੇ ਰਣਬੀਰ ਢੱਲ (42) ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਅਧੀਨ ਹਿਰਾਸਤ 'ਚ ਲੈ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਪਿੰਡ ਨੈਣੇਵਾਲ (ਬਰਨਾਲਾ) ਤੋਂ ਕੈਨੇਡਾ ਆਈ ਸਮਨਦੀਪ ਕੌਰ ਝਿੰਜਰ ਫੜੇ ਗਏ ਦਵਿੰਦਰ ਢੱਲ ਦੀ ਪਤਨੀ ਨਾਲ ਰਹਿ ਰਹੀ ਸੀ, ਜੋ ਕਿ ਵਕੀਲਾਂ ਮੁਤਾਬਕ ਉਸਦੀ ਰਿਸ਼ਤੇਦਾਰੀ 'ਚੋਂ ਭੈਣ ਲਗਦੀ ਸੀ। ਵੈਸੇ ਰਣਬੀਰ ਢੱਲ ਨਜ਼ਦੀਕੀ ਸ਼ਹਿਰ ਸਸਕਾਟੂਨ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਵਰਮਨ ਸ਼ਹਿਰ ਐਡਮਿੰਟਨ (ਅਲਬਰਟਾ) ਤੋਂ ਵਿਨੀਪੈਗ (ਮੈਨੀਟੋਬਾ) ਨੂੰ ਜਾਂਦੇ ਹਾਈਵੇਅ ਦੇ ਲਗਭਗ ਅੱਧ 'ਚ ਸਸਕਾਟੂਨ (ਸਸਕੈਚੂਅਨ) ਸ਼ਹਿਰ ਦੇ ਕੋਲ ਮੌਜੂਦ ਹੈ, ਜਿੱਥੇ ਪੰਜਾਬੀਆਂ ਦੀ ਆਬਾਦੀ ਕੋਈ ਬਹੁਤੀ ਨਹੀਂ।
ਸਮਨਦੀਪ ਕੌਰ ਦਾ ਕਤਲ ਕਿਸ ਹਾਲਾਤ 'ਚ ਅਤੇ ਕਿਸ ਤਰਾਂ ਕੀਤਾ ਗਿਆ, ਇਸ ਬਾਰੇ ਪਤਾ ਲੱਗਣਾ ਅਜੇ ਬਾਕੀ ਹੈ। ਅੱਜ ਮੰਗਲਵਾਰ ਪੁਲਿਸ ਨੇ ਲਾਸ਼ ਦੀ ਆਟੋਪਸੀ (ਪੋਸਟ ਮਾਰਟਮ) ਕਰਨੀ ਹੈ। ਪੁਲਿਸ ਵਲੋਂ ਕਿਸੇ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਾਉਣ ਦਾ ਮਤਲਬ ਇਹੀ ਨਿਕਲਦਾ ਹੈ ਕਿ ਕਥਿਤ ਕਾਤਲ ਵਲੋਂ ਜਾਣਬੁੱਝ ਕੇ ਕਤਲ ਗਿਆ। ਉਸ ਦੀ ਅਗਲੀ ਅਦਾਲਤੀ ਪੇਸ਼ੀ 22 ਜੁਲਾਈ ਨੂੰ ਹੋਵੇਗੀ।
ਸਰਕਾਰੀ ਵਕੀਲ ਦੀ ਮੰਗ 'ਤੇ ਮਾਣਯੋਗ ਜੱਜ ਨੇ ਰਣਬੀਰ ਢੱਲ ਨੂੰ ਵਰਜਿਆ ਹੈ ਕਿ ਉਹ ਅਦਲਾਤ 'ਚ ਪੇਸ਼ ਕੀਤੇ ਗਏ 7 ਨਾਂਵਾਂ ਨਾਲ ਸਬੰਧਤ ਵਿਅਕਤੀਆਂ ਨੂੰ ਮਿਲ ਨਹੀਂ ਸਕਦਾ ਨਾ ਹੀ ਕਿਸੇ ਤਰੀਕੇ ਸੰਪਰਕ ਸਾਧ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਇਹ ਵੀ ਦਰਸਾਉਂਦੇ ਹਨ ਕਿ ਰਣਬੀਰ ਢੱਲ ਵਿਰੁੱਧ ਇਸੇ ਸਾਲ ਮਾਰਚ ਵਿਚ ਵੀ ਕੁੱਟਮਾਰ ਦੇ ਦੋਸ਼ ਵੀ ਲੱਗੇ ਸਨ।
ਕੈਨੇਡਾ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਹੱਥੋਂ ਕਤਲ ਹੋਈਆਂ ਪੰਜਾਬਣਾਂ ਦੀ ਸੂਚੀ ਬੜੀ ਲੰਮੀ ਹੈ। ਇਸ ਮਾਮਲੇ ਦਾ ਪੂਰਾ ਸੱਚ ਬਾਹਰ ਆਉਣਾ ਹਾਲੇ ਬਾਕੀ ਹੈ।
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀਕਲਾ ਬਿਊਰੋ

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026