Posted on July 5th, 2020

ਅੱਜ ਕੱਲ ਅਸੀਂ ਇਸ ਤਰਾਂ ਸੋਚਦੇ ਹਾਂ:
* ਮੇਰੇ ਵਿੱਚ ਲੱਖ ਕਮਜ਼ੋਰੀਆਂ ਹੋ ਸਕਦੀਆਂ ਪਰ ਕਿਸੇ ਹੋਰ ਵਿੱਚ ਇੱਕ ਵੀ ਕਮਜ਼ੋਰੀ ਹੋਵੇ, ਇਹ ਮੈਨੂੰ ਪਰਵਾਨ ਨਹੀਂ।
* ਹੋ ਸਕਦਾ ਕਿਸੇ ਨੇ ਬੀਤੇ 'ਚ ਅਨੇਕਾਂ ਚੰਗੇ ਕਾਰਜ ਕੀਤੇ ਹੋਣ, ਪਰ ਉਸਦੀ ਇੱਕ ਗਲਤੀ ਉਸਨੂੰ ''ਕੌਮੀ ਗਦਾਰ'', ''ਕੌਮ ਦਾ ਦੁਸ਼ਮਣ'' ਫਤਵਾ ਦੇਣ ਲਈ ਕਾਫੀ ਹੋ ਜਾਂਦੀ।
* ਸਾਡੀ ਵਿਚਾਰਧਾਰਾ ਤੋਂ ਉਲਟ ਖੇਮੇ 'ਚ ਬੈਠਾ ਹਰ ਬੰਦਾ ਸਾਡਾ ਦੁਸ਼ਮਣ ਹੈ, ਬੇਸੱਕ ਉਹ ਅੰਦਰੋਂ ਸਾਡਾ ਕਿੰਨਾ ਵੀ ਸ਼ੁੱਭਚਿੰਤਕ ਕਿਓਂ ਨਾ ਹੋਵੇ। ਖਾਸਕਰ ਸਰਕਾਰੀ ਨੌਕਰੀ ਕਰਦਾ ਤੇ ਰਾਜਸੀ ਪਾਰਟੀਆਂ 'ਚ ਸਰਗਰਮ ਤਾਂ ਹਰੇਕ ਬੰਦਾ ਹੀ ਸਾਡਾ ਦੁਸ਼ਮਣ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਉਹ ਖੁੱਲ੍ਹ ਕੇ ਕਿਓਂ ਨਹੀਂ ਬੋਲਦਾ। ਪਰ ਜੇ ਉਸਦੀ ਜਗ੍ਹਾ ਕੋਈ ਸਾਡਾ ਆਪਣਾ ਭਰਾ-ਪਿਓ ਹੋਵੇ, ਫਿਰ ਸੋਚਦੇ ਹਾਂ ਕਿ ਏਦਾਂ ਵਿੱਚ ਰਹਿ ਕੇ ਬੋਲਣਾ ਬਹੁਤ ਔਖਾ।
* ਅਸੀਂ ਆਪਣੇ ਸਾਰੇ ਦੋਸਤ ਖਤਮ ਕਰ ਰਹੇ ਹਾਂ ਤੇ ਨਾਲੇ ਕਹੀ ਜਾ ਰਹੇ ਹਾਂ ਕਿ ਸਾਡਾ ਦੁਸ਼ਮਣ ਬਹੁਤ ਸ਼ਾਤਰ ਹੈ। ਇਸ ਤਰਾਂ ਇੱਕ ਦਿਨ ਸਾਡੇ ਕੋਲ ਸਾਰੇ ਦੋਸਤ ਮੁੱਕ ਜਾਣਗੇ ਅਤੇ ਦੁਸ਼ਮਣ ਹਰ ਕੋਨੇ ਹੋਵੇਗਾ।
* ਜੇ ਅਸੀਂ ਅੱਜ ਦੇ ਸਮੇਂ ਚ ਬਚਣਾ ਤਾਂ ਸਾਨੂੰ ਅਠਾਰਵੀਂ ਸਦੀ ਦੇ ਸਿੰਘਾਂ ਵਰਗੇ ਬਣਨਾ ਪੈਣਾ, ਜਿਸ ਕੂਟਨੀਤੀ ਨਾਲ ਅਤੇ ਸਮੇਂ ਦੀ ਚਾਲ ਬਰੋਬਰ ਉਹ ਚੱਲਦੇ ਸਨ, ਉਹੋ ਜਿਹੇ ਗੁਣ ਸਿੱਖਣੇ ਪੈਣੇ। ਉਸ ਵੇਲੇ ਵੀ ਸਿੱਖ ਸਨ, ਜੋ ਘਰਾਂ 'ਚ ਬੈਠੇ ਸਨ। ਉਸ ਵੇਲੇ ਵੀ ਸਿੱਖ ਸਨ, ਜੋ ਸਰਕਰੀ ਨੌਕਰੀ ਕਰਦੇ ਸਨ ਪਰ ਅੰਦਰੋਂ ਹਮਾਇਤੀ ਸਨ।
* ਸਾਡੀ ਹੋਂਦ ਨੂੰ 1984 ਨੇ ਏਨਾ ਮਜ਼ਬੂਤ ਬਣਾ ਦਿੱਤਾ ਹੈ ਕਿ ਮਿਟ ਨਹੀਂ ਸਕਦੀ। ਦੁਨੀਆ ਨੂੰ ਪਤਾ ਹੈ ਕਿ ਸਿੱਖ ਅੱਡ ਕੌਮ ਹੀ ਹੁੰਦੇ ਹਨ ਤੇ ਸਿੱਖ ਹੋਣ ਕਰਕੇ ਕਈ ਵਾਰ ਮਾਰੇ ਜਾਂਦੇ ਹਨ। ਹੁਣ ਇਸਤੋਂ ਅੱਗੇ ਵਧੀਏ।
* ਜੇ ਗਿਆਨੀ ਹਰਪ੍ਰੀਤ ਸਿੰਘ ਸਿੱਖ ਜਜ਼ਬਾਤਾਂ ਮੁਤਾਬਕ ਗੱਲ ਕਰੇ, ਜੇਕਰ ਭਾਈ ਕਰਮਜੀਤ ਸਿੰਘ ਸੁਨਾਮ ਬਾਦਲ ਦਲ 'ਚ ਚਲਾ ਜਾਵੇ ਜਾਂ ਸੁਖਪਾਲ ਖਹਿਰਾ ਪੁਲਿਸ ਵਲੋਂ ਚੁੱਕੇ ਜਾ ਰਹੇ ਨੌਜਵਾਨਾਂ ਦੀ ਗੱਲ ਕਰੇ ਤਾਂ ਇਸਨੂੰ ਹਜ਼ਮ ਕਰਨਾ ਸਿੱਖੀਏ, ਹਰ ਗੱਲ 'ਤੇ ਸ਼ੱਕੀ ਨਾ ਹੋ ਜਾਇਆ ਕਰੀਏ, ਹਰੇਕ ਨੂੰ ਖੰਡੇ ਦੀ ਧਾਰ 'ਤੇ ਤੁਰਨ ਦਾ ਸਵਾਲ ਨਾ ਪਾਇਆ ਕਰੀਏ, ਉਹ ਵੀ ਉਦੋਂ ਜਦ ਕਿ ਅਸੀਂ ਖੁਦ ਖੰਡੇ ਦੀ ਧਾਰ 'ਤੇ ਤੁਰਨ ਜੋਗੇ ਨਾ ਹੋਈਏ।
- ਗੁਰਪ੍ਰੀਤ ਸਿੰਘ ਸਹੋਤਾ (ਗੁਸਤਾਖੀਆਂ ਵਾਲੇ)

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026