Posted on July 3rd, 2020

ਭਗਵਾਨ ਰਾਮ ਦਾ ਨਾਮ ਵਰਤ ਕੇ ਲੋਕਾਂ ਨੂੰ ਮੌਤ ਦੇਣ ਦਾ ਇੱਕ ਹੌਲਨਾਕ ਸਬੂਤ ਸਾਹਮਣੇ ਆਇਆ ਹੈ। ਇਸੇ ਸਾਲ ਫਰਵਰੀ ਮਹੀਨੇ ਦਿੱਲੀ 'ਚ ਭੜਕੀ ਹਿੰਸਾ ਦੌਰਾਨ ਅਜਿਹਾ ਵਾਪਰਿਆ।
ਇਸ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲੀਸ ਨੇ ਅਦਾਲਤ ਵਿਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਫਰਵਰੀ 2020 ਵਿਚ ਉੱਤਰ-ਪੂਰਬੀ ਦਿੱਲੀ ਵਿਚ ਕੀਤੀ ਗਈ ਹਿੰਸਾ ਦੌਰਾਨ ਕੁਝ ਫਸਾਦੀ ਲੋਕ ਵੱਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ, ਜਿਨ੍ਹਾਂ ਨੇ ''ਜੈ ਸ੍ਰੀ ਰਾਮ'' ਨਾ ਕਹਿਣ ’ਤੇ 9 ਮੁਸਲਮਾਨ ਜਾਨੋਂ ਮਾਰ ਦਿੱਤੇ।
ਉਕਤ ਚਾਰਜਸ਼ੀਟ ਵਿਚ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਤੋਂ ਬਦਲਾ ਲੈਣ ਲਈ 25 ਫਰਵਰੀ ਨੂੰ ਬਣਾਏ ਕੱਟੜਵਾਦੀਆਂ ਦੇ ਵੱਟਸਐਪ ਗਰੁੱਪ ''ਕੱਟੜ ਹਿੰਦੂਤਵ ਏਕਤਾ'' ਨਾਲ ਜੁੜੇ ਹੋਏ ਸਨ। ਇਨ੍ਹਾਂ ਲੋਕਾਂ ਨੇ ਇਸ ਵੱਟਸਐਪ ਗਰੁੱਪ ਦੀ ਵਰਤੋਂ ਇਕ-ਦੂਜੇ ਨਾਲ ਸੰਪਰਕ ਰੱਖਣ ਤੇ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ।
ਅਦਾਲਤ 'ਚ ਪੇਸ਼ ਕੀਤੀ ਪੁਲਿਸ ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਵੱਟਸਐਪ ਗਰੁੱਪ ਬਣਾਉਣ ਵਾਲਾ ਫ਼ਰਾਰ ਹੈ, ਜਿਸਨੇ 25 ਫਰਵਰੀ ਨੂੰ 12:49 ਮਿੰਟ 'ਤੇ' '' ਕੱਟੜ ਹਿੰਦੂਤਵ ਏਕਤਾ'' ਗਰੁੱਪ ਬਣਾਇਆ ਗਿਆ ਸੀ।
ਸ਼ੁਰੂ ਵਿਚ ਇਸ ਵੱਟਸਐਪ ਗਰੁੱਪ ਦੇ 125 ਮੈਂਬਰ ਸਨ। ਇਨ੍ਹਾਂ 125 ਵਿਅਕਤੀਆਂ ਵਿਚੋਂ 47 ਜਣੇ 8 ਮਾਰਚ ਨੂੰ ਇਸ ਵੱਟਸਐਪ ਵਿਚੋਂ ਬਾਹਰ ਗਏ ਸਨ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026