Posted on June 26th, 2020

ਕੋਪਨਹੇਗਨ- ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟ ਫੈਡ੍ਰਿਕਸਨ ਨੇ ਯੂਰਪੀਅਨ ਯੂਨੀਅਨ ਕਾਨਫਰੰਸ ਦੀ ਤਰੀਕ ਨਾਲ ਟਕਰਾਅ ਹੋਣ ਕਾਰਨ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੂਜੀ ਵਾਰ ਆਪਣਾ ਵਿਆਹ ਮੁਲਤਵੀ ਕਰ ਦਿੱਤਾ। ਫੈਡ੍ਰਿਕਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ,' 'ਸਭਾ ਦੀ ਸ਼ਨਿਚਰਵਾਰ ਨੂੰ ਜੁਲਾਈ' ਚ ਬਰੱਲਜ਼ ਵਿਚ ਬੈਠਕ ਹੋਣ ਵਾਲੀ ਹੈ। ਅਸੀਂ ਇਸ ਦਿਨ ਵਿਆਹ ਕਰਾਉਣ ਦੀ ਯੋਜਨਾ ਬਣਾਈ ਸੀ ਪਰ ਮੈਨੂੰ ਆਪਣੇ ਕੰਮਾਂ ਅਤੇ ਡੈਨਮਾਰਕ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਇਸ ਲਈ ਸਾਨੂੰ ਆਪਣੀ ਯੋਜਨਾ ਨੂੰ ਇਕ ਵਾਰ ਫਿਰ ਬਦਲਣਾ ਪਏਗਾ।” ਡੈੱਨਮਾਰਕ ਪ੍ਰਧਾਨ ਮੰਤਰੀ ਨੇ ਆਪਣਾ ਵਿਆਹ ਦੂਜੀ ਵਾਰ ਮੁਲਤਵੀ ਕੀਤਾ ਹੈ। ਪਿਛਲੇ ਸਾਲ 5 ਜੂਨ ਨੂੰ ਉਨ੍ਹਾਂ ਨੇ ਰਾਸ਼ਟਰੀ ਚੋਣਾਂ ਕਾਰਨ ਆਪਣਾ ਵਿਆਹ ਮੁਲਤਵੀ ਕੀਤਾ ਸੀ। ਫੈਡ੍ਰਿਕਸਨ ਨੇ 2014 ਵਿੱਚ ਆਪਣੇ ਬੋ ਟੈਨਬਰਗ ਨਾਲ ਮੁਲਾਕਾਤ ਕੀਤੀ। ਫੇੈਡ੍ਰਿਕਸਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਉਹ ਜਲਦੀ ਹੀ ਵਿਆਹ ਕਰਵਾ ਲਵੇਗੀ। ਇਸ ਦੇ ਨਾਲ ਹੀ ਉਸ ਨੇ ਆਪਣੀ ਮੰਗੇਤਰ ਦੇ ਸਬਰ ਦੀ ਵੀ ਪ੍ਰਸ਼ੰਸਾ ਕੀਤੀ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026