Posted on June 24th, 2013

ਹੈਦਰਾਬਾਦ- ਆਂਧਰਾ ਪ੍ਰਦੇਸ਼ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੇ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੋਕਾਂ ਨਾਲ ਕਥਿੱਤ ਤੌਰ 'ਤੇ ਧੋਖਾ ਕਰਨ ਦਾ ਮਾਮਲਾ ਦਰਜ ਕੀਤਾ ਹੈ ਤੇ ਉਨ੍ਹਾਂ ਉਪਰ ਵੱਖਰਾ ਤੇਲੰਗਾਨਾ ਰਾਜ ਬਣਾਉਣ ਦੇ ਵਾਅਦੇ ਤੋਂ ਭੱਜਣ ਦਾ ਦੋਸ਼ ਲਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਲ੍ਹਾ ਅਦਾਲਤ ਦੇ ਨਿਰਦੇਸ਼ 'ਤੇ ਐਲ ਬੀ ਨਗਰ ਪੁਲਿਸ ਥਾਣੇ ਵਿਚ ਕੇਂਦਰੀ ਮੰਤਰੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰੰਗਾ ਰੈਡੀ ਜਿਲ੍ਹੇ ਦੀ ਇਕ ਅਦਾਲਤ ਵੱਲੋਂ ਪਿੱਛਲੇ ਸਾਲ 28 ਜਨਵਰੀ ਨੂੰ ਦਿੱਤੇ ਗਏ ਆਦੇਸ਼ ਉਪਰ ਅਮਲ ਨਾ ਕਰਨ ਲਈ ਥਾਣੇਦਾਰ ਦੀ ਖਿਚਾਈ ਕਰਨ ਉਪਰੰਤ ਪੁਲਿਸ ਨੇ ਇਹ ਕਦਮ ਚੁੱਕਿਆ ਹੈ।
ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਸ਼ਿੰਦੇ ਤੇ ਚਿਦੰਬਰਮ ਵਿਰੁੱਧ ਐਫ.ਆਈ.ਆਰ ਦਰਜ ਕੀਤੀ ਜਾਵੇ ਤੇ ਮਾਮਲੇ ਦੀ ਜਾਂਚ ਕੀਤੀ ਜਾਵੇ। ਤੇਲੰਗਾਨਾ ਜੂਨੀਅਰ ਵਕੀਲਾਂ ਦੀ ਐਸੋਸੀਏਸ਼ਨ ਦੇ ਮੈਂਬਰ ਨਰੇਸ਼ ਕੁਮਾਰ ਨੇ ਥਾਣੇਦਾਰ ਵਿਰੁੱਧ ਦਾਇਰ ਸ਼ਿਕਾਇਤ 'ਚ ਕਾਨੂੰਨ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ ਸੀ। ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪਿੱਛਲੇ ਹਫਤੇ ਥਾਣੇਦਾਰ ਦੀ ਚੰਗੀ ਝਾੜ ਝੰਬ ਕੀਤੀ ਸੀ। ਪਟੀਸ਼ਨਰ ਨੇ ਦੋਸ਼ ਲਾਇਆ ਹੈ ਕਿ ਸ਼ਿੰਦੇ ਤੇ ਚਿਦੰਬਰਮ ਦੋਨਾਂ ਨੇ ਹੀ ਤੇਲੰਗਾਨਾ ਮੁੱਦੇ 'ਤੇ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਮਾਮਲੇ ਦੀ ਜਾਂਚ ਪੁਲਿਸ ਨੂੰ ਸੌਂਪੀ ਜਾਵੇ ਤੇ ਮੰਤਰੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਨਰੇਸ਼ ਕੁਮਾਰ ਨੇ ਪਟੀਸ਼ਨ ਵਿਚ ਮੰਤਰੀਆਂ ਦੇ ਬਿਆਨਾਂ ਦਾ ਵੀ ਹਵਾਲਾ ਦਿੱਤਾ ਹੈ। ਜਿਸ ਵਿਚ ਉਸ ਨੇ ਕਿਹਾ ਹੈ ਕਿ ਪਿੱਛਲੇ ਸਾਲ 28 ਦਸੰਬਰ ਨੂੰ ਸ਼ਿੰਦੇ ਨੇ ਕਿਹਾ ਸੀ ਕਿ ਤੇਲੰਗਾਨਾ ਮੁੱਦਾ ਇਕ ਮਹੀਨੇ ਵਿਚ ਹੱਲ ਕਰ ਲਿਆ ਜਾਵੇਗਾ ਜਦ ਕਿ 9 ਦਸੰਬਰ 2009 ਨੂੰ ਤਤਕਾਲ ਗ੍ਰਹਿ ਮੰਤਰੀ ਚਿਦੰਬਰਮ ਨੇ ਕਿਹਾ ਸੀ ਕਿ ਵੱਖਰਾ ਤੇਲੰਗਾਨਾ ਰਾਜ ਬਣਾਉਣ ਦੀ ਪ੍ਰਕ੍ਰਿਆ ਛੇਤੀ ਸ਼ੁਰੂ ਕੀਤੀ ਜਾਵੇਗੀ। ਉਸੇ ਸਾਲ ਹੀ 23 ਦਸੰਬਰ ਨੂੰ ਚਿਦੰਬਰਮ ਨੇ ਆਪਣੇ ਬਿਆਨ ਵਿਚ ਸੋਧ ਕਰਦਿਆਂ ਕਿਹਾ ਸੀ ਕਿ ਤੇਲੰਗਾਨਾ ਮੁੱਦੇ 'ਤੇ ਅਜੇ ਹੋਰ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026