Posted on June 12th, 2020

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਹਾਲਾਂ ਕਿ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਰੋਜਾਨਾ ਹੋ ਰਹੀਆਂ ਮੌਤਾਂ ਵਿਚ ਕਮੀ ਆਈ ਹੈ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਵਾਇਰਸ ਅਜੇ ਉਸੇ ਤਰਾਂ ਹੀ ਕਾਇਮ ਹੈ ਤੇ ਇਹ ਕਿਤੇ ਗਿਆ ਨਹੀਂ ਹੈ।
ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਆਸ਼ਿਸ਼ ਝਾਅ ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ 6 ਹਫ਼ਤਿਆਂ ਦੌਰਾਨ ਮੌਤਾਂ ਦਾ ਅੰਕੜਾ ਘਟਣ ਦੇ ਬਾਵਜੂਦ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਨਿਰੰਤਰ ਬਰਕਰਾਰ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਇਕ ਲੱਖ ਹੋਰ ਅਮਰੀਕੀ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ। ਝਾਅ ਨੇ ਟਵੀਟ ਕੀਤਾ ਹੈ ਕਿ ''ਰੋਜਾਨਾ 800 ਤੋਂ 1000 ਮੌਤਾਂ ਹੋ ਰਹੀਆਂ ਹਨ, ਅਸੀਂ ਅਜੇ ਸੁਰੱਖਿਅਤ ਨਹੀਂ ਹੋ ਸਕਦੇ ''।
ਅਮਰੀਕਾ ਵਿਚ ਅੱਜ ਤੱਕ ਕੋਰੋਨਾਵਾਇਰਸ ਨਾਲ 1,16,034 ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 20,89,701 ਹੋ ਗਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਿਚ ਵਰਣਯੋਗ ਸੁਧਾਰ ਹੋਇਆ ਹੈ। ਸਿਹਤਮੰਦ ਹੋਣ ਦੀ ਦਰ 88% ਹੋ ਗਈ ਹੈ। ਹੁਣ ਤੱਕ 8,16,086 ਮਰੀਜ਼ ਠੀਕ ਹੋਏ ਹਨ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026