Posted on June 10th, 2020

ਨਿਊ ਯਾਰਕ (ਬਲਵਿੰਦਰਪਾਲ ਸਿੰਘ ਖਾਲਸਾ) ਸੰਸਾਰ ਦੀ ਪ੍ਰਸਿੱਧ ਅਖਬਾਰ ਨਿਊ ਯਾਰਕ ਟਾਇਮਜ਼ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਤਿਆਰ ਹੁੰਦੇ ਲੰਗਰਾਂ ਉਤੇ ਇਕ ਸਟੀਕ ਰਿਪੋਰਟ ਤਿਆਰ ਕਰਕੇ 8 ਜੂਨ ਨੂੰ ਛਾਪੀ ਹੈ, ਜੋ ਸਾਰੀ ਦੁਨੀਆਂ ਦੇ ਸਿੱਖ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੈ।
ਇਸ ਲਿਖਤ ਵਿਚ ਅਖਬਾਰ ਨੇ ਅਮਰੀਕਾ ਦੇ ਹਰ ਕੋਨੇ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਕਰਕੇ ਉਨਾਂ ਕੋਲੋਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਉਨਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਕਿ ਉਹ ਕਿਸ ਕਿਸਮ ਦੀ ਸੇਵਾ ਕਰ ਰਹੇ ਹਨ, ਜਵਾਬ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਉਹ ਕਰੋਨਾ ਮਹਾਂਮਾਰੀ ਤੋਂ ਪਰਭਾਵਤ ਲੋਕਾ ਵਾਸਤੇ ਵੱਡੇ ਰੂਪ ਵਿਚ ਲੰਗਰ ਤਿਆਰ ਕਰਕੇ ਵੰਡ ਰਹੇ ਹਨ।
ਇਹ ਲੰਗਰ ਪੈਕੇਟ ਰੂਪ ਵਿਚ ਹਨ ਤੇ ਖਾਣ ਵਾਸਤੇ ਤਿਆਰ ਹੁੰਦੇ ਹਨ, ਜਿਸ ਵਿਚ ਸ਼ਾਕਾਹਾਰੀ ਖਾਣੇ ਭਾਵ, ਰਾਜਮਾਂਹ, ਚੌਲ, ਮਟਰ, ਪਨੀਰ, ਦਾਲ,ਖੀਰ, ਪੀਜੇ,ਬਰਗਰ, ਪਾਸਟਾ, ਟਾਕੋ, ਪਾਣੀ ਤੇ ਸੋਡਾ ਵਗੈਰਾ ਬਹੁਤ ਪੌਸ਼ਟਿਕ ਖਾਣਾ ਹੁੰਦਾ ਹੈ। ਤੇ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਖਾਣਾ ਵੰਡਿਆ ਜਾ ਚੁੱਕਾ ਹੈ। ਹਰ ਧਰਮ ਦੇ ਲੋਕ ਖਾਣਾ ਆਪ ਵੀ ਲੈ ਕੇ ਜਾ ਰਹੇ ਹਨ ਤੇ ਜਿਹੜੇ ਨਹੀਂ ਪਹੁੰਚ ਸਕਦੇ ਉਨਾਂ ਤੱਕ ਖਾਣਾ ਪਹੁੰਚਾਇਆ ਜਾਂਦਾ ਹੈ। ਫੋਨ ਕਾਲਾਂ ਦੁਆਰਾ ਵੀ ਖਾਣਾ ਕੋਰੀਅਰ ਵਾਂਗ ਵੰਡਿਆ ਜਾ ਰਿਹਾ ਹੈ। ਸਵੇਰੇ ਚਾਰ ਵਜੇ ਸੇਵਾਦਾਰ ਗੁਰਦੁਆਰਾ ਸਾਹਿਬ ਆ ਕੇ ਖਾਣਾ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰਖਿਆ ਜਾਂਦਾ ਹੈ, ਦਸਤਾਨੇ ਦੇ ਮਾਸਕ ਵਰਤੇ ਜਾਂਦੇ ਹਨ ਤਾਂ ਕਿ ਕਰੋਨੇ ਤੋਂ ਬਚਾਅ ਰਹੇ।
ਅਖਬਾਰ ਨੇ ਇਹ ਵੀ ਲਿਖਿਆ ਹੈ ਕਿ ਲੰਗਰ ਮੁਫਤ ਵੰਡਣ ਵਰਤਉਣ ਛਕਾਉਣ ਦੇ ਸਿਧਾਂਤ ਦੀ ਪਾਲਣਾ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ, ਜੋ 550 ਸਾਲ ਪੁਰਾਣਾ ਹੈ ਤੇ ਲੰਗਰਾਂ ਵਾਸਤੇ ਰਸਦ ਸੰਗਤਾਂ ਦੇ ਦਾਨ ਰਾਹੀਂ ਚਲਦੀ ਹੈ ਤੇ ਹਰ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰਦੁਆਰਾ ਸਾਹਿਬ ਭੇਂਟ ਕਰਦਾ ਹੈ।
ਜਿਹੜੇ ਗੁਰਦੁਆਰਾ ਸਾਹਿਬਾਨਾਂ ਨਾਲ ਪੱਤਰਕਾਰ ਬੀਬੀ ਪਰੀਯਾ ਕਰਿਸ਼ਨਾ ਨੇ ਸੰਪਰਕ ਕੀਤਾ, ਉਨਾਂ ਵਿਚ ਗੁਰਦੁਆਰਾ ਸਾਹਿਬ ਫਰੀਮਾਂਟ-ਕੈਲੇਫੋਰਨੀਆ, ਗੁਰਦੁਆਰਾ ਕੁਇਨਜ ਵਿਲੇਜ ਸਿੱਖ ਸੈਂਟਰ ਨਿਊ ਯਾਰਕ, ਗੁਰੂ ਨਾਨਕ ਮਿਸ਼ਨ ਸੋਸਾਇਟੀ ਐਟਲਾਂਟਾ, ਖਾਲਸਾ ਕੇਅਰ ਫਾਊਂਡੇਸ਼ਨ ਪਾਕੋਇਮਾ ਲਾਸਏਂਜਲਸ, ਨਾਰਵਿਕ ਕਨੈਕਟੀਕਟ, ਗੁਰਦੁਆਰਾ ਸੱਚਾ ਮਾਰਗ ਸਾਹਿਬ ਸਿਆਟਲ ਵਾਸ਼ਿੰਗਟਨ, ਹੈਸੀਆਂਡਾ ਡੀ ਗੁਰੂ ਰਾਮਦਾਸ ਐਸਪਾਨੋਲਾ, ਗੁਰੂ ਰਾਮਦਾਸ ਗੁਰਦੁਆਰਾ ਵੈਨਕੂਵਰ ਵਾਸ਼ਿੰਗਟਨ, ਗੁਰਦੁਆਰਾ ਸਾਹਿਬ ਰਿਵਰਸਾਇਡ ਕੈਲੇਫੋਰਨੀਆ, ਸਿੰਘ ਸਭਾ ਮਿਸ਼ੀਗਨ, ਸਿੱਖ ਸੋਸਾਇਟੀ ਆਫ ਸੈਂਟਰ ਫਲੋਰੀਡਾ ਆਦਿ।
ਸਿੱਖ ਸੰਸਥਾਵਾਂ ਵਿਚ ਵਰਲਡ ਸਿੱਖ ਪਾਰਲੀਮੈਂਟ ਨਿਊ ਯਾਰਕ, ਯੂਨਾਇਟਡ ਸਿਖਸ, ਸਿੱਖ ਕੋਲੀਸ਼ਨ, ਯੂਨਾਇਟਡ ਸਿੱਖ ਮਿਸ਼ਨ ਰਿਵਰਸਾਇਡ ਕੈਲੇਫੋਰਨੀਆ,ਖਾਲਸਾ ਸਕੂਲ ਰਿਵਰਸਇਡ ਕੈਲੇਫੋਰਨੀਆ ਆਦਿ। ਨਿਊ ਯਾਰਕ ਟਾਇਮਜ ਨੇ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ਸਾਹਿਬ ਦਾ ਜਿਕਰ ਕਰਦਿਆ ਲਿਖਿਆ ਕਿ ਉਥੇ ਲੰਗਰਾਂ ਵਿਚ ਇਕ ਲੱਖ ਸੰਗਤ ਰੋਜਾਨਾ ਲੰਗਰ ਛਕਦੀ ਹੈ।
ਜਿਨਾਂ ਪ੍ਰਮੁੱਖ ਪ੍ਰਬੰਧਕਾਂ ਨਾਲ ਨਿਊ ਯਾਰਕ ਟਾਇਮਜ ਨੇ ਗੱਲਬਾਤ ਕੀਤੀ, ਉਨਾਂ ਵਿਚ ਅਮਰੀਕਨ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਹਿੰਮਤ ਸਿੰਘ, ਸੰਤੋਖ ਸਿੰਘ ਢਿੱਲੋਂ, ਸੱਤਜੀਤ ਕੌਰ, ਗੁਰਜੀਵ ਕੌਰ, ਕਿਰਨ ਸਿੰਘ, ਸਵਰਨਜੀਤ ਸਿੰਘ ਖਾਲਸਾ ਨੇ ਖਾਸ ਤੌਰ ਤੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਸਿੱਖ ਪੁਲੀਸ ਨੇ ਮਾਰ ਦਿੱਤੇ ਜਦ ਉਹ ਆਪਣੇ ਅਧਿਕਾਰਾਂ ਵਾਸਤੇ ਸੰਘਰਸ਼ ਕਰ ਰਹੇ ਸਨ, ਹਰੀਮੰਦਿਰ ਖਾਲਸਾ, ਗੁਰਪ੍ਰੀਤ ਸਿੰਘ,ਤੇਜਕਿਰਨ ਸਿੰਘ,ਅਮਿਤ ਪਾਲ ਸਿੰਘ, ਚਰਨਜੀਤ ਸਿੰਘ ਆਦਿ।
ਮਹਾਂਮਾਰੀ ਤੋਂ ਇਲਾਵਾ 'ਬਲੈਕ ਲਾਈਵ ਮੈਟਰਜ਼' ਦੈ ਬੈਨਰ ਹੇਠ ਪੂਰੇ ਅਮਰੀਕਾ ਵਿਚ ਹੁੰਦੇ ਰੋਸ ਪਰਦਰਸ਼ਨਾਂ ਵਿਚ ਵੀ ਸਿੱਖ ਹਜਾਰਾਂ ਦੀ ਗਿਣਤੀ ਵਿਚ ਲੰਗਰਾਂ ਤੇ ਪਾਣੀ ਦੀ ਸੇਵਾ ਕਰ ਰਹੇ ਹਨ। ਤੇ ਕਹਿ ਰਹੇ ਹਨ ਕਿ ਜੇ ਲੰਗਰ ਛਕਣ ਵਾਲਿਆਂ ਦੀ ਗਿਣਤੀ ਇਸ ਤੋਂ ਵਧ ਵੀ ਜਾਵੇ ਤਾਂ ਵੀ ਉਹੇ ਸਭ ਨੂੰ ਲੰਗਰਾਂ ਦੀ ਸੇਵਾ ਕਰਨਗੇ ਤੇ ਇਹ ਸੇਵਾ ਵਿਖਾਵੇ ਲਈ ਨਹੀਂ ਹੈ, ਬਲਕਿ ਸੇਵਾ ਇਕ ਭਗਤੀ ਵਾਂਗ ਹੈ ਤੇ ਨਿਰਸੁਆਰਥ ਸੇਵਾ ਭਾਵਨਾ ਹੈ, ਜਿਸ ਵਿਚ ਰੰਗ ਭੇਦ,ਨਸਲ, ਉਚ-ਨੀਚ ਦਾ ਕੋਇ ਭਿੰਨ ਭੇਦ ਨਹੀਂ .......ਲੰਗਰ ਹਰ ਇਕ ਵਾਸਤੇ। ਅਜਿਹੀਆਂ ਰਿਪੋਰਟਾਂ ਵਿਦੇਸ਼ਾਂ ਦੇ ਸਿੱਖਾਂ ਦਾ ਮਨੋਬਲ ਜਜ਼ਬਾ ਵਧਾਂਦੀਆਂ ਹਨ ਤੇ ਮਨੁੱਖਤਾ ਦੀ ਸੇਵਾ ਦਾ ਹੋਰ ਮਾਦਾ ਪੈਦਾ ਕਰਦੀਆਂ ਹਨ। ਇਸ ਨਾਲ ਸਿੱਖ ਧਰਮ ਦੇ ਗੁਣਾਂ ਦੀ ਕਦਰ ਪੈਂਦੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026