Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਹਿੰਸਾ: ਭਾਰਤ ਸਰਕਾਰ ਦੇ ਅੰਕੜੇ ਕੁਝ ਹੋਰ ਹੀ ਦੱਸ ਰਹੇ ਹਨ

Posted on June 6th, 2020

#Sikh #NeverForget84
ਸਰਕਾਰੀ ਪ੍ਰਾਪੇਗੰਡਾ ਹੈ ਕਿ ਪੰਜਾਬ 'ਚ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ਵਲੋਂ ਹਜ਼ਾਰਾਂ ਹਿੰਦੂ ਕਤਲ ਕੀਤੇ ਜਾ ਰਹੇ ਸਨ, ਇਸ ਲਈ ਉਨ੍ਹਾਂ ਨੂੰ ਖਤਮ ਕਰਨ ਵਾਸਤੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪਿਆ। ਪਰ ਭਾਰਤ ਸਰਕਾਰ ਦੇ ਅੰਕੜੇ ਕੁਝ ਹੋਰ ਹੀ ਦੱਸ ਰਹੇ ਹਨ। ਭਾਰਤ ਸਰਕਾਰ ਵਲੋਂ ਜਾਰੀ ਵਾਈਟ ਪੇਪਰ ਮੁਤਾਬਕ ਮਾਰਚ 1981 ਤੋਂ ਜੂਨ 1984 ਤੱਕ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਇਹ ਸੀ:

ਹਿੰਦੂ: 132
ਸਿੱਖ: 211
ਨਿਰੰਕਾਰੀ, ਪੁਲਿਸ ਵਾਲੇ ਅਤੇ ਹੋਰ ਹਿੰਦੂ-ਸਿੱਖ: 115
ਕੁੱਲ: 458

ਫਿਰ ਕਿੱਥੇ ਗਏ ਉਹ ਹਜ਼ਾਰਾਂ ਹਿੰਦੂਆਂ ਦੇ ਕਤਲ, ਜਿਨ੍ਹਾਂ ਕਰਕੇ ਦਰਬਾਰ ਸਾਹਿਬ ਅਤੇ ਹੋਰ 37 ਗੁਰਦੁਆਰਿਆਂ 'ਤੇ ਹਮਲਾ ਕੀਤਾ ਗਿਆ? ਗੁਰਪੁਰਬ 'ਤੇ ਮੱਥਾ ਟੇਕਣ ਆਏ 5000 ਤੋਂ ਵੱਧ ਸ਼ਰਧਾਲੂ ਬੱਚੇ, ਔਰਤਾਂ ਅਤੇ ਬਜ਼ੁਰਗ ਕੋਹ ਕੋਹ ਕੇ ਕਿਓਂ ਮਾਰੇ ਗਏ?

ਇਸੇ ਪੰਨੇ 'ਤੇ ਇਸੇ ਹੀ ਸਮੇਂ ਯੂਪੀ 'ਚ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦਾ ਵੀ ਵੇਰਵਾ ਹੈ। ਦੇਖ ਲਿਓ ਕਿ ਪੰਜਾਬ ਅਤੇ ਯੂਪੀ `ਚ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਕਿੰਨੀ ਸੀ।

- ਗੁਰਪ੍ਰੀਤ ਸਿੰਘ ਸਹੋਤਾ



Archive

RECENT STORIES