Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਰੈਫਰੈਂਸ ਲਾਇਬਰੇਰੀ 'ਚ ਕਿਹੜੇ ਪਰਮਾਣੂ ਬੰਬ ਬਣਾਉਣ ਦੇ ਫਾਰਮੂਲੇ ਪਏ ਸਨ, ਜੋ ਭਾਰਤੀ ਫੌਜ ਨੇ ਲੁੱਟ ਕੇ ਸਾੜ ਦਿੱਤੀ?

Posted on June 6th, 2020


ਕਈ ਕਹਿ ਦਿੰਦੇ ਹਨ ਕਿ ਦਰਬਾਰ ਸਾਹਿਬ 'ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ। 

ਪਰ ਉਹ ਇਹ ਨੀ ਦੱਸਦੇ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ "ਸਿੱਖ ਰੈਫਰੈਂਸ ਲਾਇਬਰੇਰੀ" ਵਿਚ ਕਿਹੜੇ ਪਰਮਾਣੂ ਬੰਬ ਬਣਾਉਣ ਦੇ ਫਾਰਮੂਲੇ ਲਿਖੇ ਪਏ ਸਨ, ਜੋ ਫੌਜ ਹਮਲੇ ਤੋਂ ਬਾਅਦ 7 ਜੂਨ ਨੂੰ ਸਭ ਕੁਝ ਟਰੰਕਾਂ 'ਚ ਭਰ ਕੇ ਨਾਲ ਲੈ ਗਈ ਅਤੇ ਜੋ ਬਚਿਆ, ਉਸਨੂੰ ਅੱਗ ਲਗਾ ਦਿੱਤੀ ਗਈ?

ਸੈਂਕੜੇ ਕੋਸ਼ਿਸ਼ਾਂ ਦੇ ਬਾਵਜੂਦ ਲੁੱਟਿਆ ਇਹ ਅਨਮੋਲ ਖਜ਼ਾਨਾ ਵਾਪਿਸ ਨਹੀਂ ਕੀਤਾ ਗਿਆ। ਕੀ ਗ੍ਰੰਥਾਂ ਜਾਂ ਕਿਤਾਬਾਂ 'ਚ ਵੀ ਖਾੜਕੂ ਲੁਕੇ ਹੋਏ ਸਨ?

ਅਜਿਹਾ ਹੀ ਧਾੜਵੀਆਂ ਨੇ ਸਦੀਆਂ ਪਹਿਲਾਂ ਟੈਕਸਲ ਅਤੇ ਨਾਲੰਦਾ ਯੂਨੀਵਰਸਿਟੀਆਂ ਨੂੰ ਖਤਮ ਕਰਨ ਵੇਲੇ ਕੀਤਾ ਸੀ।

- ਗੁਰਪ੍ਰੀਤ ਸਿੰਘ ਸਹੋਤਾ



Archive

RECENT STORIES