Posted on June 5th, 2020

ਮਿਨੀਆਪੋਲਿਸ- ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਲਈ ਉਸ ਦੇ ਸੁਨਹਿਰੀ ਤਾਬੂਤ ਸਾਹਮਣੇ ਕਈ ਉੱਘੀਆਂ ਹਸਤੀਆਂ, ਗੀਤਕਾਰ ਅਤੇ ਆਗੂ ਇਕੱਠੇ ਹੋਏ। ਇਸ ਦੌਰਾਨ ਲੋਕਾਂ ਨੇ ਸੇਜਲ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।
ਪੁਲੀਸ ਹਿਰਾਸਤ ਵਿੱਚ ਫਲਾਇਡ ਦੀ ਮੌਤ ਕਾਰਨ ਪੁੂਰੀ ਦੁਨੀਆ ਵਿੱਚ ਰੋਸ ਹੈ ਅਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਫਲਾਇਡ ਲਈ 6 ਦਿਨਾਂ ਤਕ 3 ਸ਼ਹਿਰਾਂ ਵਿੱਚ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ। ਪਹਿਲਾ ਸਮਾਗਮ ਮਿਨੀਆਪੋਲਿਸ ਦੀ ਨੌਰਥ ਸੈਂਟਰਲ ਯੂਨੀਵਰਸਿਟੀ ਵਿੱਚ ਹੋਇਆ। ਉਧਰ, ਇਥੋਂ ਕੁਝ ਦੂਰ ਇਕ ਜੱਜ ਨੇ ਫਲਾਇਡ ਦੀ ਮੌਤ ਲਈ ਉਕਸਾਉਣ ਦੇ ਕਥਿਤ ਦੋਸ਼ੀ ਤਿੰਨ ਪੁਲੀਸ ਅਧਿਕਾਰੀਆਂ ਦੀ ਜ਼ਮਾਨਤ ਲਈ 75-75 ਹਜ਼ਾਰ ਡਾਲਰ ਦੀ ਰਾਸ਼ੀ ਨਿਰਧਾਰਤ ਕੀਤੀ ਹੈ।
ਇਸ ਮੌਕੇ ’ਤੇ ਜੈਕਸਨ, ਸੰਸਦ ਮੈਂਬਰ ਐਮੀ ਕਲੋਬੂਚਰ, ਇਲਹਨ ਉਮਰ, ਸ਼ੀਲਾ ਜੈਕਸਨਲੀ ਅਤੇ ਇਆਨਾ ਪ੍ਰੈਸਲੇ ਸਣੇ ਹੋਰ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਉਘੀਆਂ ਹਸਤੀਆਂ ਵਿੱਚ ਟੀ ਆਈ ਲੁਡਾਕਿਰਸ, ਟੇਰੀਸੇ ਗਿਬਸਨ, ਕੇਵਿਨ ਹਾਰਟ, ਟਿਫਨੀ ਹਦੀਸ਼ ਅਤੇ ਮਾਰਸਈ ਮਾਰਟਿਨ ਸ਼ਾਮਲ ਸਨ। ਸ਼ਰਧਾਂਜਲੀ ਸਮਾਗਮ ਦੌਰਾਨ ਪੁਲੀਸ ਦੇ ਕੰਮਕਾਜ ਵਿੱਚ ਬਦਲਾਅ ਦੀ ਮੰਗ ਵੀ ਉਠੀ। ਸ਼ਰਧਾਂਜਲੀ ਸਮਾਗਮ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ ਜੋ ਕਰਫਿਊ ਦੀ ਉਲੰਘਣਾ ਕਰਕੇ ਸੜਕਾਂ ’ਤੇ ਇਕੱਠੇ ਹੋਏ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026