Posted on May 29th, 2020

ਲੰਬੀ- ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਨਾਕਾਮ ਕਰਨ ਲਈ ਪੰਜਾਬ ਪੂਰੀ ਤਰ੍ਹਾਂ ਮੁਸਤੈਦ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਟਿੱਡੀ ਦਲ ਨਾਲ ਟਾਕਰੇ ਦੀ ਤਿਆਰੀਆਂ ਲਈ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਵਿੱਚ ਡ੍ਰਿਲ ਸ਼ੁਰੂ ਕੀਤੀ ਹੈ, ਜਿਸਦੀ ਸ਼ੁਰੂਆਤ ਵਿਸ਼ਵ ਪ੍ਰਸਿੱਧ ਸਰਹੱਦੀ ਪਿੰਡ ਕੰਦੂਖੇੜਾ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਦੀ ਮੌਜੂਦਗੀ ਵਿੱਚ ਕੀਤੀ ਗਈ।
ਇਸ ਮੌਕੇ ਫਾਇਰ ਬ੍ਰਿਗੇਡ ਅਮਲੇ ਵਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਪਿੰਡ ਵਾਸੀਆਂ ਨੇ ਲੋਹੇ ਦੇ ਪੀਪੇ ਖੜਕਾ ਕੇ ਟਿੱਡੀ ਦਲ ਖਿਲਾਫ ਤਿਆਰੀਆਂ ਨੂੰ ਦਰਸਾਇਆ। ਇਸ ਮੌਕੇ ਮਲੋਟ ਦੇ ਐੱਸਡੀਐੱਮ ਗੋਪਾਲ ਸਿੰਘ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਲੌਰ ਸਿੰਘ, ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਅਤੇ ਪੁਲੀਸ ਅਫਸਰਾਂ ਸਮੇਤ ਪ੍ਰਸ਼ਾਸਕੀ ਅਮਲਾ ਮੌਜੂਦ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਟਿੱਡੀ ਦਲ ਦੇ ਸਫ਼ਾਏ ਲਈ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਹਨ। ਉਨ੍ਹਾਂ ਲੋਕਾਂ ਨੂੰ ਭੈਅ ਅਤੇ ਅਫਵਾਹ ਤੋਂ ਬਚ ਕੇ ਪੰਜਾਬ ਅਤੇ ਫਸਲਾਂ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਪ੍ਰਸ਼ਾਸਨ ਨੇ ਸਰਕਾਰੀ ਮੁਲਾਜ਼ਮ ਰਾਜਸਥਾਨ ਵਿਚ ਬਿਠਾਏ ਹੋਏ ਹਨ, ਜਿਨ੍ਹਾਂ ਵਲੋਂ ਟਿੱਡੀ ਦਲ ਦੇ ਪੰਜਾਬ ਵੱਲ ਵਧਣ ਦੀ ਇੱਕ ਮਿੱਥੀ ਦੂਰੀ ‘ਤੇ ਪੁੱਜਣ ਸਾਰ ਪ੍ਰਸ਼ਾਸਨ ਨੂੰ ਆਗਾਹ ਕਰ ਦਿੱਤਾ ਜਾਵੇਗਾ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026