Posted on May 22nd, 2020

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ’ਚ ਬੂਟੇ ਲਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੀ ਪਰਿਕਰਮਾ ’ਚ 23 ਮਈ ਨੂੰ ਬੂਟੇ ਲਾਏ ਜਾਣਗੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਵੀ ਹੋਰ ਬੂਟੇ ਲਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੁਕਤਸਰ ਦੀ ਪਰਿਕਰਮਾ ਵਿੱਚ ਬੂਟੇ ਲਾਉਣ ਦੀ ਇਹ ਜ਼ਿੰਮੇਵਾਰੀ ਵਾਤਾਵਰਨ ਪ੍ਰੇਮੀ ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦਿੱਤੀ ਗਈ ਹੈ। ਇਸ ਮੁਹਿੰਮ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ।
ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਿੱਖ ਸੰਸਥਾ ਵਲੋਂ ਗੁਰਦੁਆਰਿਆਂ ਵਿੱਚ ਵਧੇਰੇ ਹਰਿਆਲੀ ਪੈਦਾ ਕਰਨ ਦੀ ਮੁਹਿੰਮ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਬਾਗ ਮੁੜ ਸੁਰਜੀਤ ਕੀਤਾ ਗਿਆ ਹੈ। ਇਥੇ ਰਵਾਇਤੀ ਬੂਟਿਆਂ ਤੋਂ ਇਲਾਵਾ ਫੁੱਲ ਅਤੇ ਫਲਾਂ ਵਾਲੇ ਪੌਦੇ ਲਾਏ ਹਨ। ਪਰਿਕਰਮਾ ਵਿੱਚ ਕਈ ਵੱਡੇ ਗਮਲਿਆਂ ’ਚ ਅੰਬ ਦੇ ਬੂਟੇ ਲਾਏ ਗਏ ਹਨ। ਉਨ੍ਹਾਂ ਅਨੁਸਾਰ ਇਸੇ ਲੜੀ ਤਹਿਤ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਵੀ ਪਰਿਕਰਮਾ ਵਿੱਚ ਬੂਟੇ ਲਾਏ ਜਾਣਗੇ ਤਾਂ ਜੋ ਗੁਰੂ ਘਰ ’ਚ ਸੰਗਤ ਨੂੰ ਸ਼ੁੱਧ ਵਾਤਾਵਰਨ ਅਤੇ ਪਰਿਕਰਮਾ ਦੌਰਾਨ ਤਪਸ਼ ਤੋਂ ਰਾਹਤ ਮਿਲ ਸਕੇ।
ਤਾਲਾਬੰਦੀ ਦਾ ਨਵਾਂ ਪੜਾਅ ਸ਼ੁਰੂ ਹੋਣ ਮਗਰੋਂ ਗੁਰੂ ਘਰ ਵਿੱਚ ਸੰਗਤ ਦੀ ਆਮਦ ’ਚ ਵੀ ਵਾਧਾ ਹੋਇਆ ਹੈ। ਪੁਲੀਸ ਵੱਲੋਂ ਲਾਏ ਗਏ ਨਾਕਿਆਂ ’ਤੇ ਕੁਝ ਨਰਮੀ ਵਰਤੇ ਜਾਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ।

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026