Posted on May 1st, 2020

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਸਰਕਾਰ ਨੇ ਮੁਲਕ ਵਿੱਚ 1500 ਦੇ ਕਰੀਬ ਅਸਾਲਟ ਹਥਿਆਰਾਂ 'ਤੇ ਪਾਬੰਦੀ ਲਾ ਦਿੱਤੀ ਹੈ, ਜਿਹੜੇ ਕਿ ਅਕਸਰ ਫੌਜੀ ਕਾਰਵਾਈਆਂ ਲਈ ਵਰਤੇ ਜਾਂਦੇ ਹਨ। ਅਜਿਹਾ ਬੀਤੇ ਵਿੱਚ ਹੋਏ ਸਮੂਹਿਕ ਕਤਲੇਆਮਾਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ।
M16, M4, M14, AR-10, AR-15 ਸਮੇਤ ਹੋਰ ਸੈਂਕੜੇ ਅਸਾਲਟ ਰਾਈਫਲਾਂ ਇਸ ਪਾਬੰਦੀ 'ਚ ਸ਼ਾਮਲ ਕੀਤੀਆਂ ਹਨ। ਅਜਿਹੇ ਹਥਿਆਰਾਂ ਦੇ ਮਾਲਕਾਂ ਨੂੰ ਦੋ ਸਾਲ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦੌਰਾਨ ਉਨ੍ਹਾਂ ਦੇ ਹਥਿਆਰ ਸਾਂਭ ਲਏ ਜਾਣਗੇ। ਪਰ ਇਨ੍ਹਾਂ ਦੀ ਖਰੀਦੋ-ਫਰੋਖਤ 'ਤੇ ਹੁਣ ਤੋਂ ਹੀ ਪਾਬੰਦੀ ਲੱਗ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਕੋਲ ਇਹ ਹਥਿਆਰ ਹਨ, ਉਹ ਉਡੀਕ ਕਰਨ, ਸਰਕਾਰ ਇਹ ਹਥਿਆਰ ਉਨ੍ਹਾਂ ਤੋਂ ਖਰੀਦ ਲਵੇਗੀ। ਇੱਕ ਅੰਦਾਜ਼ੇ ਮੁਤਾਬਕ ਕੈਨੇਡਾ 'ਚ ਅਜਿਹੇ ਹਥਿਆਰਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਹੈ।
ਦੂਜੇ ਪਾਸੇ ਹਥਿਆਰਾਂ ਦੇ ਸ਼ੌਂਕੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਬਹੁਤੇ ਕਤਲੇਆਮ ਗੈਰ-ਕਨੂੰਨੀ ਹਥਿਆਰਾਂ ਨਾਲ ਹੁੰਦੇ ਹਨ ਜਦਕਿ ਲਾਇਸੰਸੀ ਹਥਿਆਰ ਰੱਖਣ ਵਾਲੇ ਬਹੁਤ ਹੀ ਜ਼ਿੰਮੇਵਾਰ ਲੋਕ ਹਨ, ਜਿਨ੍ਹਾਂ ਨੂੰ ਬਹੁਤ ਹੀ ਡੂੰਘੀ ਪੁੱਛ ਪੜਤਾਲ ਤੋਂ ਬਾਅਦ ਹਥਿਆਰ ਦਿੱਤੇ ਜਾਂਦੇ ਹਨ। ਇਨ੍ਹਾਂ 'ਚੋਂ ਬਹੁਤੇ ਸ਼ਿਕਾਰੀ ਹਨ, ਜੋ ਸਰਕਾਰੀ ਨਿਰਦੇਸ਼ਾਂ ਅਧੀਨ ਹੀ ਸ਼ਿਕਾਰ ਖੇਡਦੇ ਹਨ ਅਤੇ ਹਥਿਆਰ ਵਰਤਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਜੇਕਰ ਸਰਕਾਰ ਨੇ ਅਜਿਹੇ ਕਤਲੇਆਮਾਂ ਅਤੇ ਗੈਂਗ ਹਿੰਸਾ ਨੂੰ ਬੰਦ ਕਰਨਾ ਹੈ ਤਾਂ ਸਰਹੱਦ ਪਾਰੋਂ ਹੁੰਦੀ ਗੈਰ-ਕਨੂੰਨੀ ਹਥਿਆਰਾਂ ਦੀ ਤਸਕਰੀ ਰੋਕਣੀ ਪਵੇਗੀ। ਲਾਇਸੰਸੀ ਹਥਿਆਰ ਮੁਲਕ ਲਈ ਖਤਰਾ ਨਹੀਂ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026