Posted on April 17th, 2020

ਓਟਵਾ- ਕੈਨੇਡਾ ਵਿੱਚ ਭਾਰਤੀ ਏਜੰਸੀਆਂ ਵੱਲੋਂ ਕੈਨੇਡੀਅਨ ਸਿਆਸਤਦਾਨਾਂ ਨੂੰ ਆਪਣੇ ਪ੍ਰਭਾਵ ‘ਚ ਲੈਣ ਲਈ ਪੈਸਾ ਅਤੇ ਗੁਮਰਾਹਕੁੰਨ ਜਾਣਕਾਰੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦਾ ਮਕਸਦ ਕੈਨੇਡੀਅਨ ਸਿਆਸਤਦਾਨਾਂ ਨੂੰ ਭਾਰਤੀ ਹਿਤਾਂ ਲਈ ਵਰਤਣਾ ਸੀ।
ਇੱਕ ਭਾਰਤੀ ਅਖਬਾਰ ਦੇ ਮੁੱਖ ਸੰਪਾਦਕ ‘ਤੇ ਕੈਨੇਡੀਅਨ ਖੁਫੀਆ ਏਜੰਸੀ ਸੀਸਸ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਇਹ ਗੱਲ ਜ਼ਾਹਰ ਹੋਈ ਹੈ। ਇਸ ਮੁੱਖ ਸੰਪਾਦਕ ਦੇ ਅਖਬਾਰ ਦਾ ਨਾਮ ਅਤੇ ਉਸਦਾ ਨਾਮ ਲੁਕੋ ਲਿਆ ਗਿਆ ਹੈ, ਜਿਸਦੀ ਪਤਨੀ ਅਤੇ ਲੜਕਾ ਕੈਨੇਡੀਅਨ ਨਾਗਰਿਕ ਹਨ।
ਅਦਾਲਤੀ ਮਾਮਲੇ ‘ਚ ਬਹੁਤ ਸਾਰੇ ਸਬੂਤ ਮਿਲੇ ਹਨ ਕਿ 2015 ‘ਚ ਮੋਦੀ ਦੀ ਕੈਨੇਡਾ ਫੇਰੀ ਤੋਂ ਬਾਅਦ ਅਜਿਹੀ ਸਰਗਰਮੀ ਵਧੀ।
ਕੈਨੇਡਾ ਦੀਆਂ ਖੁਫੀਆ ਏਜੰਸੀਆਂ ਜੇਕਰ ਮਾੜਾ ਜਿਹਾ ਜ਼ੋਰ ਹੋਰ ਲਾਉਣ ਤਾਂ ਦਰਜਨਾਂ ਅਜਿਹੇ ਭਾਰਤੀ ਏਜੰਟ ਲੱਭੇ ਜਾ ਸਕਦੇ ਹਨ, ਜੋ ਕੈਨੇਡਾ ‘ਚ ਰਹਿ ਕੇ ਨਾ ਸਿਰਫ ਭਾਰਤੀ ਹਿਤਾਂ ਲਈ ਕੰਮ ਕਰ ਰਹੇ ਹਨ ਬਲਕਿ ਕੈਨੇਡੀਅਨ ਨਾਗਰਿਕਾਂ ਨੂੰ ਪਰੇਸ਼ਾਨ ਵੀ ਕਰ ਰਹੇ ਹਨ।

Posted on August 7th, 2026

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026