Posted on February 28th, 2020

ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਨਿਵਾਸੀਆਂ ਨੂੰ ਆਪਣੀ ਲੋਕਲ “ਸਰੀ ਪੁਲਿਸ” ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਬੇਸ਼ੱਕ ਨੌਜਵਾਨਾਂ ਦੀਆਂ ਲਾਸ਼ਾਂ ‘ਤੇ ਰਾਜਨੀਤੀ ਕਰਦਿਆਂ ਕੁਝ ਲੋਕਾਂ ਨੇ ਲੋਕਾਈ ਦੀ ਇਸ ਮੰਗ ਦਾ ਬੇਲੋੜਾ ਵਿਰੋਧ ਕੀਤਾ ਪਰ ਸੂਬਾ ਸਰਕਾਰ ਨੇ ਬਹੁਗਿਣਤੀ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਇਸ ਦੀ ਕਾਇਮੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਲੋਂ ਸ਼ਹਿਰ ਸੰਭਾਲਣ ਤੱਕ ਆਰ. ਸੀ. ਐਮ. ਪੀ. ਕੰਮ ਕਰਦੀ ਰਹੇਗੀ।
ਦੋ ਮਾਸੂਮ ਬੱਚਿਆਂ ਜਸਕਰਨ ਭੰਗਲ ਅਤੇ ਜਸਕਰਨ ਝੂਟੀ ਦੇ ਕਤਲ ਤੋਂ ਬਾਅਦ ਜੂਨ 2018 ‘ਚ ਹੋਈ ‘ਵੇਕਅੱਪ ਰੈਲੀ’ ‘ਚ ਉੱਠੀ ਇਸ ਲੋਕ-ਮੰਗ ਨੂੰ ਮੇਅਰ ਡੱਗ ਮੈਕੱਲਮ ਨੇ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਸੀ ਅਤੇ ਫਿਰ ਇਸ ਮੰਗ ਦੀ ਪੂਰਤੀ ਲਈ ਦਿਨ-ਰਾਤ ਇੱਕ ਕਰ ਸੁੱਟਿਆ, ਅਖੀਰ ਸੂਬਾ ਸਰਕਾਰ ਨੇ ਵੀ ਇਸ ‘ਤੇ ਮੋਹਰ ਲਾ ਦਿੱਤੀ ਹੈ। ਜੇਕਰ ਮੇਅਰ ਡੱਗ ਮੈਕੱਲਮ ਦੀ ਥਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਇੰਨੇ ਧੜੱਲੇ ਨਾਲ ਇਸ ਮੰਗ ਨੂੰ ਅਗਾਂਹ ਨਾ ਤੋਰ ਸਕਦਾ। ਬੇਸ਼ੱਕ 4 ਕੌਂਸਲਰ ਜੈਕ ਹੁੰਦਲ, ਬਰੈਂਡਾ ਲੌਕ, ਸਟੀਵਨ ਪੈਟੀਗਰਿਊ ਅਤੇ ਲਿੰਡਾ ਐਨਿਸ ਇਸ ਲੋਕ ਮੰਗ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੂਜੇ 4 ਕੌਂਸਲਰਾਂ ਮਨਦੀਪ ਨਾਗਰਾ, ਡੱਗ ਐਲਫਰਡ, ਲੌਰੀ ਗਵੇਰਾ ਅਤੇ ਐਲੀਸਨ ਪੈਟਨ ਨੇ ਮੇਅਰ ਨਾਲ ਖੜ ਕੇ ਆਪਣਾ ਚੋਣ ਵਾਅਦਾ ਪੁਗਾਇਆ।
ਅਗਲਾ ਕਦਮ 7 ਮੈਂਬਰੀ ਪੁਲਿਸ ਬੋਰਡ ਦੇ ਗਠਨ ਅਤੇ ਪੁਲਿਸ ਮੁਖੀ ਦੀ ਚੋਣ ਹੋਵੇਗਾ, ਜਿਸ ਲਈ ਯੋਗ ਅਤੇ ਪੁਲਿਸ ਮਾਮਲਿਆਂ ਦੇ ਤਜ਼ਰਬੇਕਾਰ ਲੋਕ ਅਰਜ਼ੀ ਦੇ ਸਕਣਗੇ। ਆਈਆਂ ਅਰਜ਼ੀਆਂ ‘ਚੋਂ ਬੋਰਡ ਅਤੇ ਪੁਲਿਸ ਮੁਖੀ ਦੀ ਯੋਗਤਾ ਮੁਤਾਬਕ ਚੋਣ ਹੋਵੇਗੀ। ਬੋਰਡ ਦੇ 7 ਮੈਂਬਰਾਂ ‘ਚੋਂ 2 ਸਿਟੀ ਆਫ ਸਰੀ ਵਲੋਂ ਅਤੇ 5 ਸੂਬਾ ਸਰਕਾਰ ਵਲੋਂ ਹੋਣਗੇ। ਮਾਹਰਾਂ ਮੁਤਾਬਕ ਸਰੀ ਸ਼ਹਿਰ ‘ਚ 104 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਸ ਲਈ ਬੋਰਡ ‘ਚ ਘੱਟੋ ਘੱਟ ਇੱਕ ਮੈਂਬਰ ਅਜਿਹਾ ਹੋਵੇ ਜੋ ਕਿ ਵਿਭਿੰਨਤਾ ਮਾਹਰ ਹੋਵੇ। ਅਗਲੇ 13 ਮਹੀਨਿਆਂ ਦੌਰਾਨ ਇਸ ਫੋਰਸ ਦੇ ਗਠਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਮਿਊਂਸਪੈਲਿਟੀ ਅਤੇ ਸੂਬਾ ਸਰਕਾਰ ਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਪਵੇਗਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026