Posted on February 14th, 2020

ਕਾਬੁਲ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਨੂੰ ਸ਼ਰਤਾਂ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰੰਤੂ ਇਸ ਉੱਤੇ ਹਸਤਾਖਰ ਤਦ ਕੀਤੇ ਜਾਣਗੇ, ਜਦ ਤਾਲਿਬਾਨ ਇਸ ਮਹੀਨੇ ਦੇ ਆਖਰੀ ਸੱਤ ਦਿਨਾਂ ਵਿਚ ਹਿੰਸਾ ਵਿੱਚ ਕਮੀ ਦੀ ਵਚਨਬੱਧਤਾ ਸਾਬਿਤ ਕਰੇਗਾ। ਤਾਲਿਬਾਨ ਜੇ ਸਮਝੌਤੇ 'ਤੇ ਹਸਤਾਖਰ ਕਰਦਾ ਹੈ ਤਾਂ ਅਮਰੀਕਾ ਅਫਗਾਨਿਸਤਾਨ ਵਿੱਚ ਮੌਜੂਦ ਆਪਣੇ ਫੌਜੀ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ ਅਤੇ ਅਫਗਾਨਿਸਤਾਨ ਦੇ ਭਵਿੱਖ ਬਾਰੇ ਤਾਲਿਬਾਨ ਅਤੇ ਅਫਗਾਨ ਸਰਕਾਰ ਦੀ ਗੱਲਬਾਤ ਹੋ ਸਕੇਗੀ। ਤਾਲਿਬਾਨ ਅਮਰੀਕੀ ਫੌਜ ਦੇ ਦੇਸ਼ ਛੱਡਣ ਪਿੱਛੋਂ ਹੀ ਅਫਗਾਨ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ।
ਅਫਗਾਨਿਸਤਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਫੋਨ 'ਤੇ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫਗਾਨਿਸਤਾਨ ਦੇ ਚੋਟੀ ਦੇ ਨੇਤਾਵਾਂ ਨੂੰ ਅਲੱਗ ਅਲੱਗ ਫੋਨ ਕਰ ਕੇ ਟਰੰਪ ਵੱਲੋਂ ਸਮਝੌਤੇ ਦੀ ਸ਼ਰਤਾਂ ਤਹਿਤ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ। ਇੱਕ ਉਚ ਅਮਰੀਕੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਟਰੰਪ ਨੇ ਸੋਮਵਾਰ ਨੂੰ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ। ਟਰੰਪ ਸੋਮਵਾਰ ਅਫਗਾਨਿਸਤਾਨ ਵਿੱਚ ਇੱਕ ਹਮਲੇ ਵਿੱਚ ਮਾਰੇ ਗਏ ਦੋ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਡੋਵਰ ਏਅਰਫੋਰਸ ਬੇਸ ਗਏ ਸਨ। ਅਮਰੀਕਾ ਦੇ ਇੱਕ ਡਿਪਲੋਮੈਟ ਮੁਤਾਬਕ ਸਿਧਾਂਤਕ ਤੌਰ 'ਤੇ ਇਸ ਸਮਝੌਤੇ 'ਤੇ ਸਹਿਮਤੀ ਹੋ ਗਈ ਹੈ, ਪਰ ਅੰਤਮ ਸਮਝੌਤਾ ਕੁਝ ਦਿਨਾਂ ਵਿੱਚ ਸਾਹਮਣੇ ਆਵੇਗਾ। ਤਾਲਿਬਾਨ ਨੇ ਵੀ ਸਮਝੌਤੇ ਦੇ ਪੱਖ ਵਿੱਚ ਹਾਂ-ਪੱਖੀ ਕਦਮਾਂ ਦੀ ਜਾਣਕਾਰੀ ਦਿੱਤੀ ਹੈ, ਪਰ ਗੱਲਬਾਤ ਚੱਲਣ ਦਾ ਹਵਾਲਾ ਦਿੰਦੇ ਹੋਏ ਕੁਝ ਹੋਰ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਇੱਕ ਸਾਲ ਦੀ ਗੱਲਬਾਤ ਦੇ ਬਾਅਦ ਤਾਲਿਬਾਨ ਅਤੇ ਅਮਰੀਕਾ ਪਿਛਲੇ ਸਾਲ ਸਤੰਬਰ ਵਿੱਚ ਵੀ ਸਮਝਤੇ ਦੇ ਨੇੜੇ ਪਹੁੰਚ ਗਏ ਸਨ, ਪਰ ਇੱਕ ਹਮਲੇ ਵਿੱਚ ਅਮਰੀਕੀ ਫੌਜੀ ਅਤੇ ਕੁਝ ਅਫਗਾਨਿਤਸਾਨ ਫੌਜੀਆਂ ਦੇ ਮਾਰੇ ਜਾਣ ਦੇ ਬਾਅਦ ਟਰੰਪ ਨੇ ਗੱਲਬਾਤ ਟਾਲ ਦਿੱਤੀ ਸੀ। ਵਿਦੇਸ਼ ਮੰਤਰੀ ਪੋਂਪੀਓ ਨਾਲ ਫੋਨ 'ਤੇ ਗੱਲਬਾਤ ਦੇ ਬਾਅਦ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ, ਇਸ ਗੱਲ ਤੋਂ ਖੁਸ਼ ਹਾਂ ਕਿ ਸਾਡੀ ਸ਼ਾਂਤ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸਮਝੌਤੇ ਦਾ ਮੁੱਢਲਾ ਮਕਸਦ ਖੂਨ-ਖਰਾਬੇ ਨੂੰ ਰੋਕਣਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026