Posted on January 22nd, 2020

ਕੈਮਲੂਪਸ- ਗਿਆਨੀ ਕੇਵਲ
ਸਿੰਘ ਨਿਰਦੋਸ਼ ਦੀ ਅਠਾਈਵੀਂ ਪੁਸਤਕ “ਦਿਲਹੁੰ ਮੁਹਬਤਿ ਜਿੰਨ੍ਹਿ” ਜਿਸ ਵਿਚ ਬਾਬਾ ਫ਼ਰੀਦ ਜੀ ਦੀ ਸਮੁੱਚੀ ਬਾਣੀ ਸਹਸਕ੍ਰਿਤੀ ਸਲੋਕ ਤੇ ਗਾਥਾ
ਬਾਣੀ ਦਾ ਭਾਵ ਅਰਥੀ ਕਾਵਿ ਟੀਕਾ ਕੀਤਾ ਗਿਆ ਹੈ, ਗੁਰੂ ਘਰ “ਕੈਮਲੂਪਸ
ਗੁਰਦੁਆਰਾ ਸਾਹਿਬ ਸੁਸਾਇਟੀ”
ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ ਮਨਾਉਂਦਿਆਂ ਗੁਰੂ ਗਰੰਥ ਸਾਹਿਬ ਜੀ ਨੂੰ ਅਰਪਨ ਕੀਤੀ ਗਈ।
ਪੁਸਤਕ ਬਾਰੇ ਪ੍ਰਸਿੱਧ ਵਿਦਵਾਨ ਡਾਕਟਰ ਸੁਰਿੰਦਰ ਧੰਜਲ ਨੇ ਵਿਸਥਾਰ ਸਹਿਤ ਚਾਨਣਾ ਪਾਇਆ। ਗੁਰੂ ਘਰ ਵਲੋਂ ਗਿਆਨੀ ਕੇਵਲਸਿੰਘ ਨਿਰਦੋਸ਼ ਨੂੰ ਸਿਰੋਪਾਉ ਗੁਰੂ ਘਰ ਦੇ ਵਜ਼ੀਰ ਗਿਆਨੀ ਸਤਨਾਮ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ) ਨੇ ਬਖ਼ਸ਼ਿਸ਼ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਦਲਬੀਰ ਸਿੰਘ ਗਿੱਲ ਨੇ ਗਿਆਨੀ ਜੀ ਨੂੰ ਆਪਣੇ ਵਲੋਂ ਪੰਜ ਸੌ ਡਾਲਰ ਦੇਕੇ ਸਨਮਾਨਿਤ ਕੀਤਾਤੇ ਗਿਆਨੀ ਨਿਰਦੋਸ਼ ਜੀ ਦੀਆਂ ਹੁਣ ਤੱਕ ਛਪੀਆਂ ਅਠਾਈ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਗੁਰੂ ਘਰ ਦੀ ਲਾਇਬਰੇਰੀ ਲਈ ਖਰੀਦੀਆਂ।ਆਈਆਂ ਸੰਗਤਾਂ ਨੇ ਪੁਸਤਕਾਂ ਖਰੀਦ ਕੇ ਗਿਆਨੀ ਜੀ ਦਾ ਹੌਸਲਾ ਵਧਾਇਆ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026