Posted on January 15th, 2020

ਵਾਸ਼ਿੰਗਟਨ- ਅਮਰੀਕਾ ਦੀ ਮਰਦਮਸ਼ੁਮਾਰੀ 2020 ਵਿੱਚ ਸਿੱਖਾਂ ਦੀ ਗਿਣਤੀ ਹੁਣ ਭਾਰਤੀਆਂ ਵਜੋਂ ਨਹੀਂ, ਬਲਕਿ ਅਮਰੀਕਨ ਸਿੱਖਾਂ ਵਜੋਂ ਹੋਵੇਗੀ। ਪਿਛਲੇ 10 ਸਾਲ ਤੋਂ ਅਮਰੀਕਨ ਸਿੱਖ ਇਹ ਮੰਗ ਕਰ ਰਹੇ ਸਨ, ਜੋ ਪੂਰੀ ਹੋ ਗਈ ਹੈ। ਅਮਰੀਕਨ ਸਿੱਖ ਆਪਣੀ ਸਹੀ ਗਿਣਤੀ ਜਾਨਣਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਭਾਰਤੀ ਨਹੀਂ ਕਹਾਉਣਾ ਚਾਹੁੰਦੇ। ਜਦ ਸਰਕਾਰ ਸਹੂਲਤਾਂ ਦਿੰਦੀ ਹੈ ਜਾਂ ਫੰਡਿੰਗ ਹੁੰਦੀ ਹੈ ਤਾਂ ਉਸ ਵਿੱਚ ਇਸ ਨਾਲ ਫਾਇਦਾ ਮਿਲੇਗਾ ਅਤੇ ਦੁਨੀਆ ਪੱਧਰ 'ਤੇ ਸਿੱਖਾਂ ਦੀ ਵੱਖਰੀ ਪਛਾਣ ਬਣੇਗੀ ਕਿ ਸਿੱਖ ਇੱਕ ਵੱਖਰੀ ਨੇਸ਼ਨ ਹਨ, ਅੱਡ ਕੌਮ ਹਨ।
ਸਿੱਖ ਸੁਸਾਇਟੀ ਸੈਨ ਡਿਏਗੋ ਦੇ ਪ੍ਰਧਾਨ ਬਲਜੀਤ ਸਿੰਘ ਨੇ ਇਸ ਨੂੰ ਸਿੱਖ ਭਾਈਚਾਰੇ ਵਲੋਂ ਕੀਤੀ ਸਖ਼ਤ ਘਾਲਣਾ ਦੀ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੇਵਲ ਸਿੱਖ ਭਾਈਚਾਰੇ ਨੂੰ ਹੀ ਨਹੀਂ ਸਗੋਂ ਹੋਰ ਫ਼ਿਰਕਿਆਂ ਲਈ ਵੀ ਅਮਰੀਕਾ 'ਚ ਕੌਮੀ ਤੌਰ 'ਤੇ ਅੱਗੇ ਵਧਣ ਦਾ ਮੌਕਾ ਮਿਲੇਗਾ। ਯੂਨਾਈਟਿਡ ਸਿੱਖਜ਼ ਵਲੋਂ ਪਹਿਲੀ ਵਾਰ ਇਕ ਇਕ ਘੱਟ-ਗਿਣਤੀ ਭਾਈਚਾਰੇ ਦੀ ਅਮਰੀਕਾ ਦੀ ਜਨਗਣਨਾ ਦੌਰਾਨ ਵੱਖਰੇ ਤੌਰ 'ਤੇ ਗਿਣਤੀ ਕੀਤੇ ਜਾਣ ਨੂੰ ਇਕ ਇਤਿਹਾਸਕ ਕਦਮ ਦੱਸਿਆ ਗਿਆ ਹੈ। ਇਸ ਲਈ ਯੂਨਾਈਟਿਡ ਸਿੱਖਜ਼ ਦੇ ਇਕ ਵਫਦ ਵਲੋਂ ਪਿਛਲੇ ਸਮੇਂ ਦੌਰਾਨ ਕਈ ਵਾਰ ਤੇ 6 ਜਨਵਰੀ ਆਖਰੀ ਵਾਰ ਅਮਰੀਕੀ ਜਨਗਣਨਾ ਕਰਨ ਵਾਲਿਆਂ ਨਾਲ ਬੈਠਕਾਂ ਕੀਤੀ ਗਈ ਸਨ। ਯੂਨਾਈਟਿਡ ਸਿੱਖਜ਼ ਨਾਲ ਕੰਮ ਕਰਨ ਵਾਲੇ ਅਮਰੀਕੀ ਜਨਗਣਨਾ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਦੱਸਿਆ ਕਿ ਅਸੀਂ ਇਸ ਬਦਲਾਅ ਨਾਲ ਸਿੱਖ ਭਾਈਚਾਰੇ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝ ਸਕਦੇ ਹਾਂ।
ਇੰਗਲੈਂਡ 'ਚ ਵੀ ਸਿੱਖਾਂ ਦੀ ਸਰਕਾਰ ਨਾਲ ਇਹੀ ਕਨੂੰਨੀ ਲੜਾਈ ਚੱਲ ਰਹੀ ਹੈ। ਇੰਗਲੈਂਡੀਏ ਸਿੱਖਾਂ ਦੀ ਤੀਜੀ-ਚੌਥੀ ਪੀੜੀ ਚੱਲ ਪਈ ਹੈ, ਉਹ ਕਦੇ ਭਾਰਤੀ ਨਗਰਿਕ ਨਹੀਂ ਰਹੇ, ਉਹ ਬ੍ਰਿਟਿਸ਼ ਜੰਮਪਲ ਸਿੱਖ ਹਨ, ਇਸ ਲਈ ਉਹ ਮੰਗ ਕਰ ਰਹੇ ਹਨ ਕਿ ਮਰਦਮਸ਼ੁਮਾਰੀ ਵੇਲੇ ਉਨ੍ਹਾਂ ਨੂੰ ਭਾਰਤੀ ਵਾਲੇ ਖਾਨੇ 'ਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ ਬਲਕਿ ਸਿੱਖਾਂ ਲਈ ਅੱਡ ਖਾਨਾ ਬਣਾਇਆ ਜਾਵੇ। ਉਹ ਭਾਰਤੀ ਸਿੱਖ ਨਹੀਂ, ਬਰਤਾਨਵੀ ਸਿੱਖ ਕਹਾਉਣਾ ਚਾਹੁੰਦੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026