Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ ਵਿਚ ਪਾਬੰਦੀਆਂ ਹਟਣ- ਅਮਰੀਕੀ ਸੰਸਦ ਮੈਂਬਰ ਡੈਬੀ ਡਿੰਗੇਲ

Posted on January 15th, 2020


ਵਾਸ਼ਿੰਗਟਨ- ਭਾਰਤੀ-ਅਮਰੀਕੀ ਸੰਸਦ ਮੈਂਬਰ ਡੈਬੀ ਡਿੰਗੇਲ ਦਾ ਕਹਿਣਾ ਹੈ ਕਿ ਕਸ਼ਮੀਰ 'ਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਡੈਬੀ ਵੀ ਹੁਣ ਉਸ ਮਤੇ ਦਾ ਸਮਰਥਨ ਕਰ ਰਹੀ ਹੈ ਜੋ ਭਾਰਤ ਤੋਂ ਕਸ਼ਮੀਰ ਵਿਚ ਸੰਚਾਰ ਪਾਬੰਦੀਆਂ ਹਟਾਉਣ ਤੇ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਦਾ ਹੈ। ਇਹ ਮਤਾ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਲੰਘੇ ਵਰ੍ਹੇ ਭਾਰਤੀ-ਅਮਰੀਕੀ ਪ੍ਰਮਿਲਾ ਜਯਾਪਾਲ ਨੇ ਪਾਇਆ ਸੀ। ਇਸ ਦੀ ਹੁਣ 36 ਜਣੇ ਹਮਾਇਤ ਕਰ ਰਹੇ ਹਨ। ਇਨ੍ਹਾਂ ਵਿਚ 34 ਡੇਮੋਕ੍ਰੈਟ ਤੇ ਦੋ ਰਿਪਬਲਿਕਨ ਹਨ। ਡੈਬੀ ਨੇ ਕਿਹਾ ਕਿ ਹਿਰਾਸਤ ਵਿਚ ਲੈਣਾ, ਸੰਚਾਰ ਉਤੇ ਪਾਬੰਦੀਆਂ ਮਨੁੱਖੀ ਹੱਕਾਂ ਦਾ ਉਲੰਘਣ ਹੈ। ਉਸ ਨੇ ਕਿਹਾ ਕਿ ਇਸ ਮਤੇ ਦਾ ਸਹਿਯੋਗ ਕਰ ਕੇ ਉਹ ਸੰਸਾਰ ਨੂੰ ਇਸ ਉਲੰਘਣ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ। ਡਿੰਗੇਲ ਮਿਸ਼ੀਗਨ ਨਾਲ ਸਬੰਧਤ ਹੈ। ਕਾਂਗਰਸ ਦਾ ਇਹ ਮਤਾ ਫ਼ਿਲਹਾਲ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਕੋਲ ਹੈ ਤੇ ਇਸ 'ਤੇ ਕਾਰਵਾਈ ਕੀਤੀ ਜਾਣੀ ਹੈ।

ਕਾਂਗਰਸ ਮੈਂਬਰ ਬਰੈਡ ਸ਼ੇਰਮਨ ਨੇ ਕਿਹਾ ਕਿ ਉਹ ਭਾਰਤ ਵਿਚ ਅਮਰੀਕੀ ਰਾਜਦੂਤ ਵੱਲੋਂ ਹਾਲ ਹੀ ਵਿਚ ਕੀਤੇ ਕਸ਼ਮੀਰ ਦੌਰੇ ਦੀ ਰਿਪੋਰਟ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਸਾਹਮਣੇ ਆਵੇਗਾ ਕਿ ਰਾਜਦੂਤ ਨੂੰ ਉੱਥੇ ਕਿਹੜੀਆਂ ਪਾਬੰਦੀਆਂ ਮਹਿਸੂਸ ਹੋਈਆਂ। ਅਮਰੀਕੀ ਰਾਜਦੂਤ ਕੇਨੈਥ ਜਸਟਰ ਸਣੇ ਕਰੀਬ 15 ਸਫ਼ੀਰਾਂ ਨੇ ਲੰਘੇ ਹਫ਼ਤੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਸੀ। 



Archive

RECENT STORIES