Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਭਾਈ ਮੇਵਾ ਸਿੰਘ ਡੇਅ’: 105 ਸਾਲ ਬਾਅਦ ਸਰਕਾਰ ਨੇ ਯੋਧੇ ਦੀ ਸ਼ਹਾਦਤ ਅੱਗੇ ਸਿਰ ਝੁਕਾਇਆ

Posted on January 15th, 2020


ਨਿਊ ਵੈਸਟਮਿਨਸਟਰ ਬੀ.ਸੀ.-  ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਿਨਸਟਰ ਦੀ ਸਿਟੀ ਕੌਂਸਲ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਸ਼ਹਾਦਤ ਨੂੰ ਸਨਮਾਨ ਦਿੰਦਿਆਂ 11 ਜਨਵਰੀ, 2020 ਦੇ ਦਿਨ ਨੂੰ ‘ਭਾਈ ਮੇਵਾ ਸਿੰਘ ਡੇਅ’ ਐਲਾਨਿਆ ਹੈ। 105 ਸਾਲ ਪਹਿਲਾਂ 11 ਜਨਵਰੀ 1915 ਈ. ਨੂੰ ਨਿਊ ਵੈਸਟਮਿਨਸਟਰ ਦੀ ਜੇਲ੍ਹ ਵਿੱਚ ਹੀ ਭਾਈ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦਿੱਤੀ ਗਈ ਸੀ। 105 ਸਾਲ ਪਹਿਲਾਂ ਜਿਸ ਸ਼ਹਿਰ ‘ਚ ਇਸ ਯੋਧੇ ਨੂੰ ਫਾਂਸੀ ਦਿੱਤੀ ਗਈ, ਉਸੇ ਸ਼ਹਿਰ ‘ਚ ਉਨ੍ਹਾਂ ਨੂੰ ਮਾਣ ਸਨਮਾਨ ਮਿਲਣਾ ਸਮੁੱਚੇ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਗੱਲ ਹੈ। 

ਮੇਅਰ ਵਲੋਂ ਜਾਰੀ ਐਲਾਨਨਾਮੇ 'ਤੇ ਲਿਖਿਆ ਗਿਆ ਹੈ ਕਿ, "ਸਿੱਖਾਂ ਨੇ ਕੈਨੇਡਾ ਦੀ ਤਰੱਕੀ ਅਤੇ ਵਿਕਾਸ ਵਾਸਤੇ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਭਾਈ ਮੇਵਾ ਸਿੰਘ ਲੋਪੋਕੇ ਸਿੱਖਾਂ ਦੇ ਬਹੁਤ ਸਤਿਕਾਰਯੋਗ ਆਗੂ ਸਨ, ਜੋ ਨਸਲਵਾਦ ਖਿਲਾਫ ਅਤੇ ਸਿੱਖਾਂ ਤੇ ਦੱਖਣੀ ਏਸ਼ੀਆਈ ਖਿੱਤੇ ਦੇ ਸਾਰੇ ਭਾਈਚਾਰਿਆਂ ਦੀ ਅਣਖ ਲਈ ਜੂਝਦਿਆਂ ਕਤਲ (ਸ਼ਹੀਦ) ਹੋ ਗਏ। ਭਾਈ ਮੇਵਾ ਸਿੰਘ ਮਨੁੱਖਤਾਵਾਦੀ ਅਤੇ ਸਿੱਖ ਹੱਕਾਂ ਤੇ ਦੱਖਣੀ ਏਸ਼ੀਆ ਖਿੱਤੇ ਤੋਂ ਆਏ ਪ੍ਰਵਾਸੀਆਂ ਦੇ ਹੱਕਾਂ ਦੇ ਅਲੰਬਰਦਾਰ ਸਨ। 11 ਜਨਵਰੀ ਦੇ ਦਿਨ ਨੂੰ ਕੈਨੇਡਾ ਵਿਚ ਵਸਦੇ ਸਿੱਖ ਅਤੇ ਦੱਖਣੀ ਏਸ਼ੀਆ ਖਿੱਤੇ ਦੇ ਲੋਕ ਭਾਈ ਮੇਵਾ ਸਿੰਘ ਦੀ 1915 'ਚ ਇਸ ਦਿਨ ਹੋਈ ਮੌਤ ਲਈ ਯਾਦ ਕਰਦੇ ਹਨ, ਜਿਨ੍ਹਾਂ ਨੂੰ ਇਸ ਦਿਨ ਨਿਊ ਵੈਸਟਮਿਨਸਟਰ ਵਿਚ ਕਤਲ ਕੀਤਾ ਗਿਆ ਸੀ। ਨਿਊ ਵੈਸਟਮਿਨਸਟਰ ਸ਼ਹਿਰ ਸਿੱਖ ਇਤਿਹਾਸ ਅਤੇ ਸੱਭਿਆਚਾਰ, ਦੱਖਣੀ ਏਸ਼ੀਆ ਦੇ ਇਤਿਹਾਸ ਵਿੱਚ ਭਾਈ ਮੇਵਾ ਸਿੰਘ ਦੀ ਥਾਂ ਅਤੇ ਸਿੱਖ ਭਾਈਚਾਰੇ ਨਾਲ ਸਾਡੇ ਨਿੱਘੇ ਰਿਸ਼ਤੇ ਦੇ ਸਤਿਕਾਰ ਵਜੋਂ ਮੈਂ ਨਿਊ ਵੈਸਟਮਿਨਸਟਰ ਸ਼ੀਹਰ ਦਾ ਮੇਅਰ ਜੋਨਾਥਨ ਕੋਟ 11 ਜਨਵਰੀ, 2020 ਨੂੰ 'ਭਾਈ ਮੇਵਾ ਸਿੰਘ ਦਿਹਾੜਾ' ਐਲਾਨਦਾ ਹਾਂ।"



Archive

RECENT STORIES