Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬਣ ਰਾਣੀ ਸਿੰਘ ਬਣ ਸਕਦੀ ਹੈ "ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ" ਦੀ ਜੱਜ

Posted on January 13th, 2020


ਸੈਨ ਫਰਾਂਸਿਸਕੋ (ਜਸਵੰਤ ਸਿੰਘ ਸ਼ਾਦ)- ਪੰਜਾਬੀਆਂ ਵਿੱਚ ਇਹ ਖ਼ਬਰ ਬੜੇ ਮਾਣ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਮੂਲ ਦੀ ਰਾਣੀ ਸਿੰਘ ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ ਦੇ ਜੱਜ ਦੇ ਅਹੁਦੇ ਲਈ ਸੀਟ 21 ਤੋਂ ਚੋਣ ਲੜ ਰਹੀ ਹੈ। ਰਾਣੀ ਸਿੰਘ ਉਰਫ ਕੁਲਵਿੰਦਰ ਕੌਰ ਸੈਨ ਫਰਾਂਸਿਸਕੋ ਵਿੱਚ 1998 ਤੋਂ ਲਗਾਤਾਰ ਡਿਸਟਿਕਟ ਅਟਾਰਨੀ (ਅਪਰਾਧਿਕ ਮਾਮਲੇ) ਦੇ ਅਹੁਦੇ ਤੇ ਸੇਵਾ ਨਿਭਾ ਰਹੀ ਹੈ ਤੇ ਸਿਟੀ ਦੀ ਮੈਨੇਜਿੰਗ ਅਟਾਰਨੀ ਵੀ ਹੈ। 

ਰਾਣੀ ਸਿੰਘ ਦੇ ਪਿਤਾ ਸ. ਦਰਸ਼ਨ ਸਿੰਘ ਪੰਜਾਹ ਸਾਲ ਪਹਿਲਾਂ ਅਮਰੀਕਾ ਆਣ ਵਸੇ ਸਨ ਅਤੇ 1986 ਤੋਂ ਲਗਾਤਾਰ ਸੈਨ ਫਰਾਂਸਿਸਕੋ ਸਿਟੀ ਕਮਿਸ਼ਨਰ ਦੇ ਅਹੁਦੇ ਉੱਤੇ ਸੇਵਾ ਨਿਭਾ ਰਹੇ ਹਨ। 3 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਰਾਣੀ ਸਿੰਘ ਨੂੰ ਸਥਾਨਕ ਲੋਕਾਂ, ਸਭਾਵਾਂ ਅਤੇ ਕਈ ਅਦਾਰਿਆਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਇਹਨਾਂ ਲੋਕਾਂ ਵਲੋਂ ਰਾਣੀ ਸਿੰਘ ਦੇ ਸਮਰਥਨ ਵਿੱਚ ਕਈ ਫੰਡ ਰੇਜ਼ਰ ਵੀ ਕੀਤੇ ਜਾ ਰਹੇ ਹਨ।

ਜੇਕਰ ਰਾਣੀ ਸਿੰਘ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਕੈਲੇਫੋਰਨੀਆਂ ਵਿੱਚ ਸੁਪੀਰੀਅਰ ਕੋਰਟ ਦੇ ਜੱਜ ਦੇ ਅਹੁਦੇ `ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਹੋਵੇਗੀ। ਰਾਣੀ ਸਿੰਘ ਦੀ ਜਿੱਤ ਲਈ ਸਮੁੱਚੇ ਭਾਈਚਾਰੇ ਤੋਂ ਹਮਾਇਤ ਮੰਗੀ ਗਈ ਹੈ। ਹੋਰ ਜਾਣਕਾਰੀ www.singhforjudge.com ਤੋਂ ਲਈ ਜਾ ਸਕਦੀ ਹੈ।



Archive

RECENT STORIES