Posted on January 8th, 2020

'ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ'
ਅੰਮ੍ਰਿਤਸਰ- ''ਸੁਰੱਖਿਆ ਸਿੱਖਾਂ ਦੀ ਤਾਂ ਮੈਨੂੰ ਕਿਤੇ ਵੀ ਨਹੀਂ ਲਗਦੀ, ਹਿੰਦੁਸਤਾਨ 'ਚ ਮੱਧ ਪ੍ਰਦੇਸ਼ 'ਚ ਉਜਾੜਾ ਪੈ ਰਿਹਾ, ਸ਼ਿਲਾਂਗ ਵਿੱਚ ਉਜਾੜੇ ਦੀ ਤਲਵਾਰ ਲਮਕ ਰਹੀ ਹੈ। ਪਾਕਿਸਤਾਨ 'ਚ ਵੀ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਸਿੱਖਾਂ ਅੰਦਰ ਇੱਕ ਡਰ ਤਾਂ ਹੈ।''
ਇਸਦਾ ਪ੍ਰਗਟਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਸਿੱਖ ਨੌਜਵਾਨ ਦੇ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਵਜੋਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, ''ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ।''
ਦਰਅਸਲ ਬੀਤੇ ਸ਼ੁੱਕਰਵਾਰ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ। ਪਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ। ਜਥੇਦਾਰ ਨੇ ਕਿਹਾ ਕਿ ਉਸ ਨੌਜਵਾਨ ਦੇ ਭਰਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਤੇ ਉਨ੍ਹਾਂ ਸਾਰੀ ਗੱਲਬਾਤ ਦੱਸੀ ਕਿ ਕਿਵੇਂ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026