Posted on January 3rd, 2020

ਸਰੀ (ਅਕਾਲ ਗਾਰਡੀਅਨ ਬਿਊਰੋ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵੱਲੋਂ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ 1 ਜਨਵਰੀ 2020 ਨੂੰ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਗਿਆ। ਹਿੰਦੁਸਤਾਨੀ ਪੁਲੀਸ ਫੋਰਸ ਦੇ ਕਰਿੰਦਿਆਂ ਗੁਰਮੀਤ ਇੰਸਪੈਕਟਰ, ਸਵਰਨੇ ਘੋਟਣੇ ਤੇ ਉਸਦੇ ਡਰਾਈਵਰ ਚਾਨਣ ਅਤੇ ਭਗਵਾਨ ਸੋਢੀ ਜਿਹੇ ਬੁੱਚੜਾਂ ਨੇ ਬੇਅੰਤ ਭਿਆਨਕ ਤਸੀਹੇ ਦੇ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਜਦਕਿ ਪੁਲਿਸ ਦੇ ਕਾਗ਼ਜ਼ਾਂ ਵਿੱਚ ਅੱਜ ਵੀ ਉਹ ਹਿਰਾਸਤ ਵਿੱਚੋਂ ਫ਼ਰਾਰ ਹਨ।
ਹਰਮਨਪਿਆਰੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੇ ਬਾਣੀ ਪੜ੍ਹਦਿਆਂ ਆਪਣੇ ਸਰੀਰ ਦੇ ਟੋਟੋ ਕਰਾ ਲਏ ਪਰ ਸਿੱਖੀ ਸਿਦਕ ਸਵਾਸਾਂ ਤੱਕ ਨਿਭਾ ਕੇ ਦਸ਼ਮੇਸ਼ ਪਿਤਾ ਜੀ ਦੀ ਗੋਦ ਵਿੱਚ ਆਪਣੀ ਥਾਂ ਪੱਕੀ ਕਰ ਲਈ। ਦੋਵੇਂ ਗੁਰੂ ਘਰਾਂ ਵਿਖੇ ਸਾਰਾ ਦਿਨ ਉਨ੍ਹਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ। ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਬੁਲਾਰਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਵਾਂ ਸਾਲ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਹੋਈਆਂ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026