Posted on December 31st, 2019

ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਲੰਘੇ ਸ਼ਨੀਵਾਰ ਵੱਡੇ ਤੜਕੇ 3:30 ਵਜੇ ਦੇ ਕਰੀਬ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਲਾਗੇ ਇੱਕ ਸਮਾਰਟ ਕਾਰ ਬਹੁਤ ਤੇਜ਼ੀ ਨਾਲ ਇੱਕ ਯੈਲੋ ਕੈਬ ਦੇ ਐਨ ਵਿਚਕਾਰ ਆਣ ਟਕਰਾਈ, ਜਿਸ ਕਾਰਨ ਟੈਕਸੀ ਚਾਲਕ ਨੌਜਵਾਨ ਦੀ ਮੌਤ ਹੋ ਗਈ।ਟੈਕਸੀ ਚਾਲਕ 28 ਸਾਲਾ ਪੰਜਾਬੀ ਨੌਜਵਾਨ ਸਨੇਹਪਾਲ ਸਿੰਘ ਰੰਧਾਵਾ ਆਪਣੀ ਸ਼ਿਫਟ ਖਤਮ ਹੀ ਕਰਨ ਵਾਲਾ ਸੀ ਕਿ ਇਹ ਹਾਦਸਾ ਵਾਪਰ ਗਿਆ।
ਜਾਣਕਾਰਾਂ ਮੁਤਾਬਕ ਪੰਜਾਬ ਦੇ ਧੂਰੀ ਇਲਾਕੇ ਤੋਂ ਪਿੰਡ ਮੀਮਸੇ ਦਾ ਸਨੇਹਪਾਲ ਸਟੂਡੈਂਟ ਵੀਜ਼ੇ 'ਤੇ 2010 ‘ਚ ਟਰਾਂਟੋ ਆਇਆ ਸੀ ਤੇ ਫਿਰ ਕੈਲਗਰੀ ਤੇ ਫਿਰ ਵੈਨਕੂਵਰ ਆਣ ਵਸਿਆ। ਬਹੁਤ ਹੀ ਮਿਹਨਤੀ ਦੱਸਿਆ ਗਿਆ ਇਹ ਨੌਜਵਾਨ 2015 ਤੋਂ ‘ਯੈਲੋ ਕੈਬ’ ਚਲਾਉਣ ਦੇ ਨਾ ਨਾਲ ਲੂਮੀਜ਼ ਦਾ ਡਲਿਵਰੀ ਟਰੱਕ ਵੀ ਚਲਾਉਂਦਾ ਸੀ। 9 ਸਾਲ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਸਨੇਹਪਾਲ ਨੇ ਹੁਣ ਸਰੀ ਵਿਖੇ ਇੱਕ ਅਪਾਰਟਮੈਂਟ ਬੁੱਕ ਕਰਵਾਈ ਸੀ, ਜਿਸਦੀ ਚਾਬੀ ਉਸਨੂੰ ਹਾਲੇ ਅਗਾਂਹ ਜਾ ਕੇ ਮਿਲਣੀ ਸੀ। ਉਸਦੇ ਪਿਤਾ ਸ. ਬਹਾਦਰ ਸਿੰਘ ਰੰਧਾਵਾ ਵੀ ਕੁਝ ਸਮਾਂ ਪਹਿਲਾਂ ਉਸ ਕੋਲ ਵੈਨਕੂਵਰ ਰਹਿ ਕੇ ਗਏ ਸਨ, ਜੋ ਹੁਣ ਦੁਬਾਰਾ ਆ ਰਹੇ ਹਨ। ਉਸਦਾ ਸਸਕਾਰ ਕੈਨੇਡਾ ਵਿੱਚ ਹੀ ਕੀਤੇ ਜਾਣ ਬਾਰੇ ਪਤਾ ਲੱਗਾ ਹੈ ਤੇ ਸਸਕਾਰ ਦਾ ਖਰਚਾ ‘ਯੈਲੋ ਕੈਬ’ ਵਲੋਂ ਚੁੱਕਣ ਦੀ ਗੱਲ ਆਖੀ ਗਈ ਹੈ।
ਵੈਨਕੂਵਰ ਪੁਲਿਸ ਮੁਤਾਬਕ ਜਾਪਦਾ ਹੈ ਕਿ Car2go ਤੋਂ ਕਿਰਾਏ 'ਤੇ ਲਈ ਸਮਾਰਟ ਕਾਰ ਦਾ ਨੌਜਵਾਨ ਚਾਲਕ ਸ਼ਰਾਬੀ ਸੀ, ਜੋ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ ਅਤੇ ਫਿਰ ਲਾਲ ਬੱਤੀ ਟੱਪ ਕੇ ਟੈਕਸੀ 'ਚ ਜਾ ਵੱਜਾ। ਉਸਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਹੈ ਜਦਕਿ ਟੈਕਸੀ ਵਿਚਲੇ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ, ਜੋ ਜਾਨਲੇਵਾ ਨਹੀਂ।
ਬਿਨਾ ਕਸੂਰੋਂ ਸਨੇਹਪਾਲ ਰੰਧਾਵਾ ਦੀ ਜਾਨ ਚਲੀ ਜਾਣ ਕਾਰਨ ਸਥਾਨਕ ਟੈਕਸੀ ਚਾਲਕਾਂ ਸਮੇਤ ਸਮੁੱਚਾ ਭਾਈਚਾਰਾ ਬੇਹੱਦ ਸਦਮੇ 'ਚ ਹੈ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026