Posted on December 20th, 2019

ਸਰੀ (ਅਕਾਲ ਗਾਰਡੀਅਨ ਬਿਊਰੋ)- ਅੰਤਰਰਾਸ਼ਟਰੀ ਵਿਦਿਅਰਥੀਆਂ ਦੀ ਮਦਦ ਕਰਨ ਲਈ ਸਰੀ ਆਧਾਰਿਤ ਪੰਜਾਬੀਆਂ ਦੀ ਬਹੁਤ ਵੱਡੀ ਫਰਨੀਚਰ ਕੰਪਨੀ 'ਵੈਨਗੋ' ਅੱਗੇ ਆਈ ਹੈ। ਕੈਨੇਡਾ-ਅਮਰੀਕਾ ਦੇ ਵੱਡੇ ਸਟੋਰਾਂ ਨੂੰ ਫਰਨੀਚਰ ਮੁਹੱਈਆ ਕਰਵਾਉਂਦੀ ਇਸ ਕੰਪਨੀ ਵਲੋਂ ਚੜ੍ਹਦੇ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ 'ਚ ਬਣਾਏ 150 ਸੋਫੇ ਅਤੇ ਸਾਈਡ ਟੇਬਲ ਮੁਫਤ ਦਿੱਤੇ ਜਾ ਰਹੇ ਹਨ।
ਜੇਕਰ ਤੁਸੀਂ ਪੋਸਟ ਸੈਕੰਡਰੀ ਅੰਤਰਰਾਸ਼ਟਰੀ ਵਿਦਿਅਰਥੀ ਹੋ ਤਾਂ 2-3-4 ਜਨਵਰੀ ਨੂੰ ਵੈਨਗੋ ਦੀ ਫੈਕਟਰੀ, ਜੋ ਕਿ 19178-34 ਏ ਐਵੇਨਿਊ ਸਰੀ ਵਿਖੇ ਮੌਜੂਦ ਹੈ, 'ਤੇ ਜਾ ਕੇ ਮੁਫਤ ਸੋਫਾ ਅਤੇ ਸਾਈਡ ਟੇਬਲ ਲਿਆ ਸਕਦੇ ਹੋ। ਜੇ ਚੁੱਕਣ ਦਾ ਪ੍ਰਬੰਧ ਨਹੀਂ ਤਾਂ ਇਹ ਸਰੀ, ਡੈਲਟਾ, ਲੈਂਗਲੀ, ਕਲੋਵਰਡੇਲ, ਵਾਈਟਰੌਕ 'ਚ ਮੁਫਤ ਡਲਿਵਰੀ ਵੀ ਕਰ ਦੇਣਗੇ। ਜਿਹੜਾ ਪਹਿਲਾਂ ਚਲਾ ਜਾਵੇਗਾ, ਉਹੀ ਲਿਆ ਸਕਦਾ, ਕੋਈ ਐਡਵਾਂਸ ਬੁਕਿੰਗ ਨਹੀਂ ਹੋ ਸਕਦੀ। ਸੋਫਾ ਦੇਣ ਮੌਕੇ ਤੁਹਾਡਾ ਵਿਦਿਆਰਥੀ ਕਾਰਡ ਅਤੇ ਸਟੂਡੈਂਟ ਵੀਜ਼ਾ ਦੇਖਿਆ ਜਾਵੇਗਾ।
ਇਸ ਸੇਵਾ ਵਿੱਚ ਜਿੱਥੇ ਕੰਪਨੀ ਦੇ ਮਾਲਕ ਜਸਵੀਰ ਸਿੰਘ ਅਟਵਾਲ, ਸੁਖਦਿਆਲ ਸਿੰਘ ਗਿੱਲ, ਕਮਲਜੀਤ ਸਿੰਘ ਗਿੱਲ, ਜਸਵੰਤ ਸਿੰਘ ਢੀਂਡਸਾ, ਨਿਰਮਲ ਸਿੰਘ ਧਾਲੀਵਾਲ ਅਤੇ ਜੀਤ ਸਿੰਘ ਢੀਂਡਸਾ ਹਿੱਸਾ ਪਾ ਰਹੇ ਹਨ, ਉੱਥੇ ਫੈਕਟਰੀ 'ਚ ਕੰਮ ਕਰਦੇ ਪੰਜਾਬੀ ਕਾਮਿਆਂ ਨੇ ਵੀ ਕਿਹਾ ਹੈ ਕਿ ਉਹ ਇਹ ਸੋਫੇ ਬਣਾਉਣ ਦਾ ਕੋਈ ਮਿਹਨਤਾਨਾ ਨਹੀਂ ਲੈਣਗੇ।
ਇਸ ਨੇਕ ਕਾਰਜ ਕਾਰਨ 'ਵੈਨਗੋ' ਦਾ ਸਮੁੱਚਾ ਸਟਾਫ ਵਧਾਈ ਦਾ ਹੱਕਦਾਰ ਬਣ ਗਿਆ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026