Posted on December 13th, 2019

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ)- ਸੰਘਰਸ਼ਮਈ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਪੰਜਾਬੀ ਜੋੜੇ ਨੂੰ ਫਰੈਂਕਫੋਰਟ ਅਦਾਲਤ ਵੱਲੋਂ ਸਜ਼ਾ ਮਿਲਣ ਅਤੇ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਅਧਿਕਾਰੀਆਂ ਦੇ ਨਾਪਾਕ ਇਰਾਦਿਆਂ ਨੂੰ ਜਰਮਨ ਖੁਫੀਆ ਏਜੰਸੀਆਂ ਵੱਲੋਂ ਜੱਗ ਜਾਹਰ ਕਰਨ ਬਦਲੇ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਜਰਮਨ ਸਰਕਾਰ ਦੀ ਸ਼ਲਾਘਾ ਕੀਤੀ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਕੋ ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਜਾਰੀ ਪ੍ਰੈਸ ਬਿਆਨ ਵਿੱਚ ਮਨਮੋਹਨ ਸਿੰਘ ਅਤੇ ਕੰਵਲਜੀਤ ਕੌਰ ਨੂੰ ਦਿੱਤੀ ਸਜ਼ਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਜਰਮਨ ਦੇ ਖੁਫੀਆ ਵਿਭਾਗ ਅਤੇ ਨਿਆਂ ਪਾਲਿਕਾ ਵੱਲੋਂ ਕਾਂਨੂੰਨੀ ਦਾਇਰੇ ਵਿੱਚ ਰਹਿ ਕੇ ਅਜ਼ਾਦੀ ਦੀ ਗੱਲ ਕਰਨ ਵਾਲਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਜਿੱਥੇ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਉੱਥੇ ਚੰਦ ਸਿੱਕਿਆਂ ਬਦਲੇ ਵਿਕਣ ਵਾਲਿਆਂ ਲਈ ਨਮੋਸ਼ੀ ਭਰੀ ਹਾਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਸਫ਼ਾਰਤਖਾਨਿਆਂ ਦੀ ਅਸਲੀਅਤ ਨੂੰ ਵੀ ਉਜਾਗਰ ਕੀਤਾ ਹੈ। ਜਰਮਨ ਦੇ ਖੁਫੀਆ ਵਿਭਾਗ ਵੱਲੋਂ ਇਕੱਤਰ ਕੀਤੀ ਜਾਣਕਾਰੀ ਜੋ ਇਸ ਕੇਸ ਵਿੱਚ ਪੇਸ਼ ਕੀਤੀ ਗਈ ਸੀ, ਮੁਤਾਬਕ ਭਾਰਤ ਦੀ ਰਾਅ ਏਜੰਸੀ ਭਾਰਤੀ ਸਫ਼ਾਰਤਖਾਨਿਆਂ ਰਾਹੀਂ ਸੰਘਰਸ਼ਕਾਰੀ ਸਿੱਖਾਂ ਤੇ ਗੁਰਦਵਾਰਾ ਸਾਹਿਬਾਨ ਵਿੱਚ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖ਼ਲਅੰਦਾਜ਼ੀ ਕਰਦੀ ਹੈ। ਖ਼ਾਸ ਕਰ ਉਹਨਾਂ ਗੁਰੂਘਰਾਂ ਵਿੱਚ ਜਿੱਥੇ ਦਿੱਲੀ ਦੀ ਹਕੂਮਤ ਵੱਲੋਂ ਸਿੱਖਾਂ 'ਤੇ ਕੀਤੇ ਜਾਂਦੇ ਜੁਲਮਾਂ ਦੀ ਦਾਸਤਾਨ ਅਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਗੱਲ ਹੁੰਦੀ ਹੈ।
ਮਨਮੋਹਨ ਸਿੰਘ ਅਤੇ ਉਸਦੀ ਪਤਨੀ ਵੱਲੋਂ ਰਾਅ ਅਧਿਕਾਰੀਆਂ ਨੂੰ ਦਿੱਤੀ ਜਾਣਕਾਰੀ ਵਿੱਚ ਗੁਰਦਵਾਰਾ ਸਿੱਖ ਸੈਂਟਰ ਫਰੈਂਫਰਟ ਅਤੇ ਗੁਰਦਵਾਰਾ ਦਸਮੇਸ਼ ਸਿੰਘ ਸਭਾ ਕੋਲਨ ਦਾ ਵਾਰ-ਵਾਰ ਜ਼ਿਕਰ ਆਇਆ ਹੈ ਕਿਉਕਿ ਇਹ ਦੋਨੋਂ ਗੁਰੂਘਰ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਨ ਵਿੱਚ ਮੋਹਰੀ ਰਹੇ ਹਨ। ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਸਿੱਖ ਕੌਮ ਅਤੇ ਘੱਟ ਗਿਣਤੀ ਕੌਂਮਾਂ ਉੱਪਰ ਜੁਲਮ ਕਰਨ ਵਾਲੀ ਬ੍ਰਾਹਮਣਵਾਦੀ ਹਕੂਮਤ ਦੇ ਅਧਿਕਾਰੀਆਂ ਦੇ ਹੱਥਠੋਕੇ ਬਣਨ ਵਾਲੇ ਸਿੱਖਾਂ ਨੂੰ ਇਸ ਫੈਸਲੇ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਉਹ ਕਨੂੰਨ ਦੀਆਂ ਨਜ਼ਰਾਂ ਤੋਂ ਬਚ ਨਹੀ ਸਕਣਗੇ ਅਤੇ ਨਿੱਜੀ ਸਵਾਰਥ ਅਤੇ ਲਾਲਸਾਵਾਂ ਦੀ ਖਾਤਰ ਆਪਣੇ ਭਰਾਵਾਂ ਨਾਲ ਗਦਾਰੀ ਕਰਕੇ ਆਤਮਿਕ ਤੌਰ 'ਤੇ ਕਦੀ ਵੀ ਸ਼ਾਂਤ ਨਹੀ ਰਹਿ ਸਕਣਗੇ।
ਜ਼ਿਕਰਯੋਗ ਹੈ ਕਿ ਭਾਈ ਗੁਰਚਰਨ ਸਿੰਘ ਗੁਰਾਇਆ ਇਸ ਕੇਸ ਵਿੱਚ ਖੁਦ ਪੰਥਕ ਗਵਾਹ ਵਜੋਂ ਕਾਰਵਾਈ ਵਿੱਚ ਹਿੱਸਾਂ ਲੈਂਦੇ ਰਹੇ ਹਨ ਤੇ ਉਹ ਆਉਦੇ ਦਿਨਾਂ ਵਿੱਚ ਸਾਰੀ ਕਾਰਵਾਈ ਦਾ ਖੁਲਾਸਾ ਵੀ ਕਰਨਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026