Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ‘ਚ ਕਤਲ ਕੀਤੇ ਨੌਜਵਾਨ ਦੀ ਪਛਾਣ ਹੋਈ

Posted on December 6th, 2019


ਸਰੀ (ਅਕਾਲ ਗਾਰਡੀਅਨ ਬਿਊਰੋ)- ਬੀਤੇ ਐਤਵਾਰ ਦੀ ਰਾਤ ਨੌਰਥ ਸਰੀ ਦੇ ਬੌਲੀਵਰ ਹਾਈਟਸ ਇਲਾਕੇ ‘ਚ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਇੱਕੀ ਸਾਲਾ ਵੈਰੋਨ ਨੰਦ ਵਜੋਂ ਕੀਤੀ ਗਈ ਹੈ, ਜੋ ਕਿ ਫਿਜੀਅਨ ਮੂਲ ਦਾ ਸੀ। ਆਲੇ ਦੁਆਲੇ ਦੇ ਲੋਕਾਂ ਮੁਤਾਬਿਕ ਐਤਵਾਰ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਫਿਰ ਪੁਲਿਸ ਕੁਝ ਦੇਰ ਬਾਅਦ ਵਾਰਦਾਤ ਵਾਲੀ ਥਾਂ 'ਤੇ ਪੁੱਜ ਗਈ। ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਹੋਰ ਨੌਜਵਾਨ ਇਸ ਵਾਰਦਾਤ ‘ਚ ਸਖਤ ਜ਼ਖਮੀ ਹੋਇਆ ਹੈ, ਜੋ ਕਿ ਗੰਭੀਰ ਹਾਲਤ 'ਚ ਹਸਪਤਾਲ ਵਿਖੇ ਇਲਾਜ ਅਧੀਨ ਹੈ। ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। 

ਪੁਲਿਸ ਨੇ ਨੰਦ ਦੇ ਨਜ਼ਦੀਕੀਆਂ ਤੋਂ ਜਾਣਕਾਰੀ ਮੰਗੀ ਹੈ ਕਿ ਉਹ ਇਹ ਲੱਭਣ ‘ਚ ਮਦਦ ਕਰਨ ਕਿ ਕੋਈ ਉਸਦਾ ਕਤਲ ਕਿਓਂ ਕਰ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਵਾਂ ਤੋਂ ਪਹਿਲਾਂ ਹੀ ਜਾਣੂੰ ਸੀ ਅਤੇ ਇਹ ਵਾਰਦਾਤ ਮਿੱਥ ਕੇ ਕੀਤੀ ਗਈ ਜਾਪਦੀ ਹੈ।



Archive

RECENT STORIES