Posted on October 4th, 2019

ਟੋਰਾਂਟੋ- ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕੋਲ ਕੈਨੇਡੀਅਨ ਤੇ ਅਮੈਰੀਕਨ ਸਿਟੀਜ਼ਨਸ਼ਿਪਜ਼ ਹਨ ਪਰ ਇਸ ਸਮੇਂ ਉਹ ਅਮਰੀਕੀ ਨਾਗਰਿਕਤਾ ਤਿਆਗਣ ਦੀ ਪ੍ਰਕਿਰਿਆ ਵਿੱਚ ਹਨ। ਹੈਲੀਫੈਕਸ ਵਿੱਚ ਇੱਕ ਕੈਂਪੇਨ ਈਵੈਂਟ ਵਿੱਚ ਗੱਲ ਕਰਦਿਆਂ ਸ਼ੀਅਰ ਨੇ ਪੱਤਰਕਾਰਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਇਹ ਨਾਗਰਿਕਤਾ ਆਪਣੇ ਪਿਤਾ ਕਾਰਨ ਮਿਲੀ। ਸ਼ੀਅਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਅਗਸਤ ਵਿੱਚ ਅੰਬੈਸੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਹ ਆਪਣੀ ਅਮਰੀਕੀ ਨਾਗਰਿਕਤਾ ਤਿਆਗਣ ਦਾ ਐਲਾਨ ਕਰ ਚੁੱਕੇ ਹਨ ਤੇ ਇਸ ਸਬੰਧ ਵਿੱਚ ਵੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਉਹ ਸਾਰੇ ਕਾਗਜ਼ਾਤ ਵੀ ਜਮ੍ਹਾਂ ਕਰਵਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਗਲੋਬ ਐਂਡ ਮੇਲ ਵੱਲੋਂ ਵੀਰਵਾਰ ਨੂੰ ਪਹਿਲੀ ਵਾਰੀ ਸ਼ੀਅਰ ਦੀ ਇਸ ਅਮਰੀਕੀ ਨਾਗਰਿਕਤਾਂ ਦਾ ਜ਼ਿਕਰ ਕੀਤਾ ਗਿਆ। ਇਹ ਪੁੱਛੇ ਜਾਣ ਉੱਤੇ ਕਿ ਉਨ੍ਹਾਂ ਨੇ ਆਪਣੀ ਇਸ ਦੋਹਰੀ ਨਾਗਰਿਕਤਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਤਾਂ ਸ਼ੀਅਰ ਨੇ ਆਖਿਆ ਕਿ ਪਹਿਲਾਂ ਕਦੇ ਕਿਸੇ ਨੇ ਉਨ੍ਹਾਂ ਤੋਂ ਇਸ ਬਾਰੇ ਕੁੱਝ ਪੁੱਛਿਆ ਹੀ ਨਹੀਂ। ਸ਼ੀਅਰ ਤੋਂ ਇਹ ਵੀ ਪੁੱਛਿਆ ਗਿਆ ਕਿ ਅਮਰੀਕੀ ਨਾਗਰਿਕਤਾ ਤਿਆਗਣ ਲਈ ਉਨ੍ਹਾਂ ਨੇ ਚੋਣਾਂ ਤੱਕ ਦਾ ਇੰਤਜ਼ਾਰ ਕਿਉਂ ਕੀਤਾ? ਇਸ ਉੱਤੇ ਸ਼ੀਅਰ ਨੇ ਆਖਿਆ ਕਿ ਉਹ ਹੋਰਨਾਂ ਚੀਜ਼ਾਂ ਉੱਤੇ ਧਿਆਨ ਕੇਂਦਰਿਤ ਕਰ ਰਹੇ ਸਨ। ਉਹ ਪਾਰਟੀ ਦਾ ਪੁਨਰ ਨਿਰਮਾਣ, ਚੋਣਾਂ ਲਈ ਤਿਆਰੀ ਤੇ ਪਲੇਟਫਾਰਮ ਉੱਤੇ ਕੰਮ ਕਰ ਰਹੇ ਸਨ। ਸ਼ੀਅਰ ਨੇ ਅੱਗੇ ਆਖਿਆ ਕਿ ਉਹ ਹਮੇਸ਼ਾਂ ਚੋਣਾਂ ਤੋਂ ਪਹਿਲਾਂ ਅਮਰੀਕੀ ਨਾਗਰਿਕਤਾ ਛੱਡਣ ਦਾ ਇਰਾਦਾ ਰੱਖਦੇ ਸਨ। ਸ਼ੀਅਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਵਿੱਚ ਟੈਕਸ ਫਾਈਲ ਕੀਤੇ ਗਏ ਹਨ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026