Posted on September 20th, 2019

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦਿਆਂ ਜਸਟਿਨ ਟਰੂਡੋ ਨੇ ਬੀਤੇ ਚਾਰ ਕੁ ਸਾਲਾਂ ਦੌਰਾਨ ਪੁਰਾਣੀਆਂ ਕੈਨੇਡੀਅਨ ਸਰਕਾਰਾਂ ਦੀਆਂ ਘੱਟ-ਗਿਣਤੀ ਭਾਈਚਾਰਿਆਂ ਨਾਲ ਵਧੀਕੀਆਂ ਬਾਰੇ ਮੁਆਫੀਆਂ ਮੰਗ ਕੇ ਮਾਹੌਲ ਸਾਜ਼ਗਾਰ ਕਰਨ ਦਾ ਯਤਨ ਕੀਤਾ ਸੀ, ਉਸੇ ਕੜੀ 'ਚ ਉਨ੍ਹਾਂ ਨੂੰ ਇਕ ਵਾਰ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ ਹੈ। ਮਾਮਲਾ 2001 ਦਾ ਹੈ, ਜਦ ਉਹ ਵੈਨਕੂਵਰ 'ਚ ਇਕ ਨਿੱਜੀ ਸਕੂਲ (ਵੈਸਟ ਪੁਆਇੰਟ ਗਰੇਅ ਅਕੈਡਮੀ) ਦੇ ਅਧਿਆਪਕ ਸਨ। ਉਦੋਂ ਉਨ੍ਹਾਂ ਨੇ ਸਕੂਲ ਵਲੋਂ ਕਰਵਾਏ 'ਅਰੇਬੀਅਨ ਨਾਈਟਸ' ਨਾਮ ਦੇ ਇਕ ਵੱਡੇ ਪ੍ਰੋਗਰਾਮ 'ਚ ਮਖੌਲ ਵਜੋਂ ਪੱਗ ਸਮੇਤ 'ਅਲਾਦੀਨ ਕਸਟਿਊਮ' ਪਹਿਨ ਕੇ ਅਤੇ ਗੂੜੇ ਭੂਰੇ ਰੰਗ ਦੀ ਸ਼ਕਲ ਬਣਾ ਕੇ ਸ਼ਮੂਲੀਅਤ ਕੀਤੀ ਸੀ। 21 ਅਕਤੂਬਰ 2019 ਨੂੰ ਹੋਣ ਵਾਲ਼ੀ ਫੈਡਰਲ ਇਲੈਕਸ਼ਨ ਦੇ ਪ੍ਰਚਾਰ ਦੇ ਦੂਸਰੇ ਹਫਤੇ ਦੌਰਾਨ ਉਸ ਸਮੇਂ ਦੀ ਇਕ ਤਸਵੀਰ ਮੀਡੀਆ 'ਚ ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਟਰੂਡੋ ਮਖੌਲੀਆ ਅੰਦਾਜ਼ 'ਚ ਵਿਚਰਦੇ ਨਜ਼ਰ ਆ ਰਹੇ ਹਨ।
ਇਸ ਬਾਰੇ ਅਫਸੋਸ ਪ੍ਰਗਟ ਕਰਦਿਆਂ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਕੋਲੋਂ ਗਲਤੀ ਹੋ ਗਈ, ਜਿਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਆਖਿਆ ਕਿ 2001 'ਚ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਇਆ ਕਿ ਉਹ ਕੋਈ ਨਸਲੀ ਭੇਦਭਾਵ ਵਾਲੀ ਗਲਤੀ ਕਰ ਰਹੇ ਸਨ ਪਰ ਚਿਹਰਾ ਭੂਰਾ ਕਰਨਾ ਠੀਕ ਨਹੀਂ ਸੀ। ਟਰੂਡੋ ਦਾ ਕਹਿਣਾ ਹੈ ਕਿ ਬ੍ਰਾਊਨਫੇਸ ਜਾਂ ਬਲੈਕਫੇਸ ਵਾਲੇ ਪਹਿਰਾਵੇ ਤੇ ਮੇਕਅੱਪ ਵਾਲੀਆਂ ਜਿਹੜੀਆਂ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉਹ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹਨ।
ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਨੂੰ ਇਹ ਸੋਚ ਕੇ ਬਹੁਤ ਬੁਰਾ ਲੱਗ ਰਿਹਾ ਹੈ ਕਿ ਜਿਹੜੇ ਲੋਕ ਹਰ ਰੋਜ਼ ਇਸ ਤਰ੍ਹਾਂ ਦੇ ਪੱਖਪਾਤ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੋਵੇਗਾ। ਟਰੂਡੋ ਨੇ ਆਖਿਆ ਕਿ ਇਸ ਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੈ।
ਟਰੂਡੋ ਵਲੋਂ ਮੁਆਫੀ ਮੰਗਣ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਅਤੇ ਗਰੀਨ ਪਾਰਟੀ ਦੀ ਆਗੂ ਇਲਾਜ਼ਬੈੱਥ ਮੇਅ ਨੇ ਇਸ ਬਾਰੇ ਟਰੂਡੋ ਤੋਂ ਜਵਾਬ ਮੰਗਿਆ ਸੀ ਅਤੇ ਦੇਸ਼ ਭਰ 'ਚ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ 'ਚ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਸੀ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਵੀ ਟਰੂਡੋ ਦੀ ਸਖਤ ਸ਼ਬਦਾਂ 'ਚ ਆਲੋਚਨਾ ਕੀਤੀ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026