Posted on June 18th, 2013

ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੇ ਜਾਣ ਦਾ ਵਿਰੋਧ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ 1984 ਸਿਖ ਕਤਲੇਆਮ ਦੇ ਪੀੜਤਾਂ ਨੇ ਪੰਜਾਬੀ ਬਾਗ ਇਲਾਕੇ 'ਚ ਪੁੱਜ ਕੇ ਸਰਨਾ ਦਾ ਪੁਤਲਾ ਫੂਕਿਆ ਅਤੇ ਆਵਾਜਾਈ ਠੱਪ ਕੀਤੀ | ਸੰਸਥਾ ਜਸਟਿਸ ਫਾਰ ਵਿਕਟਿਮਸ ਦੀ ਮੁਖੀ ਬੀਬੀ ਨਿਰਪ੍ਰੀਤ ਕੌਰ (ਸੱਜਣ ਕੁਮਾਰ ਕੇਸ ਦੀ ਚਸ਼ਮਦੀਦ ਗਵਾਹ) ਦੀ ਅਗਵਾਈ 'ਚ ਪੀੜਤਾਂ ਵੱਲੋਂ ਅੱਜ ਸਰਨਾ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਰਨਾ ਦੀ ਰਿਹਾਇਸ਼ ਵਾਲੇ ਰੋਡ ਨੰਬਰ-41 ਨੂੰ ਸਵੇਰ ਤੋਂ ਹੀ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ |
ਪ੍ਰਦਰਸ਼ਨ ਦੌਰਾਨ ਪੀੜਤਾਂ ਵੱਲੋਂ ਦਿੱਲੀ ਦੇ ਬੇਹੱਦ ਆਵਾਜਾਈ ਵਾਲੇ ਰਿੰਗ ਰੋਡ ਵੀ ਠੱਪ ਕਰਨ ਦੀ ਕੋਸ਼ਸ਼ ਕੀਤੀ ਗਈ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਛੇਤੀ ਹੀ ਸਥਿਤੀ ਨੂੰ ਕੰਟਰੋਲ 'ਚ ਕਰਕੇ ਪੀੜਤਾਂ ਨੂੰ ਉੱਥੋਂ ਹਟਾ ਦਿੱਤਾ ਗਿਆ | ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਬੀਬੀ ਨਿਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਜਿਸ ਕਾਂਗਰਸ ਨੇ 1984 ਦੌਰਾਨ ਸਿੱਖਾਂ ਦਾ ਕਤਲੇਆਮ ਕੀਤਾ ਉਸੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਖੁਸ਼ਾਮਦ ਕਰਕੇ ਸ: ਪਰਮਜੀਤ ਸਿੰਘ ਸਰਨਾ ਵੱਲੋਂ ਕੌਮ ਨਾਲ ਗੱਦਾਰੀ ਕੀਤੀ ਜਾ ਰਹੀ ਹੈ | ਪੀੜਤਾਂ ਨੇ ਕਿਹਾ ਕਿ ਜੇਕਰ ਸਰਨਾ ਨੇ ਯਾਦਗਾਰ ਦੀ ਉਸਾਰੀ ਵਿਚ ਅੜਿਕੇ ਪਾਉਣੇ ਜਾਰੀ ਰੱਖੇ ਤਾਂ ਸਿੱਖ ਇਤਿਹਾਸ ਵਿਚ ਸਰਨਾ ਦਾ ਨਾਂਅ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ |

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026