Posted on August 9th, 2019

ਵਾਸ਼ਿੰਗਟਨ ਡੀ. ਸੀ.- ਅਮਰੀਕਾ ਦੇ 6 ਸੰਸਦ ਮੈਂਬਰਾਂ ਦੇ ਇਕ ਦੋ-ਦਲੀ ਸਮੂਹ ਨੇ ਦੇਸ਼ 'ਚ ਸਿੱਖ-ਅਮਰੀਕੀਆਂ ਦੇ ਯੋਗਦਾਨ ਨੂੰ ਪਛਾਣਦੇ ਹੋਏ ਕਾਂਗਰਸ 'ਚ ਇਕ ਮਤਾ ਪੇਸ਼ ਕੀਤਾ ਹੈ। ਮਤੇ 'ਚ ਕਿਹਾ ਗਿਆ ਹੈ ਕਿ ਸਿੱਖ ਅਮਰੀਕੀਆਂ ਨੇ ਆਪਣੇ ਧਰਮ ਅਤੇ ਸੇਵਾ ਨਾਲ ਸਾਰੇ ਲੋਕਾਂ 'ਚ ਸਨਮਾਨ ਹਾਸਲ ਕਰ ਆਪਣੀ ਵੱਖਰੀ ਪਛਾਣ ਬਣਾਈ ਹੈ।
ਮਤੇ 'ਚ ਕਿਹਾ ਗਿਆ ਹੈ ਕਿ ਉਹ ਅਮਰੀਕਾ ਅਤੇ ਦੁਨੀਆ ਭਰ 'ਚ ਸਿੱਖਾਂ ਨਾਲ ਹੋਏ ਭੇਦ-ਭਾਵ ਨੂੰ ਮੰਨਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਸਿੱਖ ਮਰਦਾਂ ਅਤੇ ਔਰਤਾਂ ਨੇ 18ਵੀਂ ਸਦੀ 'ਚ ਆਪਣੇ ਆਗਮਨ ਤੋਂ ਲੈ ਕੇ ਹੁਣ ਤੱਕ ਅਮਰੀਕੀ ਸਮਾਜ ਲਈ ਕਾਫ਼ੀ ਯੋਗਦਾਨ ਦਿੱਤਾ ਹੈ।
ਮਤੇ ਅਨੁਸਾਰ ਉਨ੍ਹਾਂ ਵੱਖ-ਵੱਖ ਪੇਸ਼ਿਆਂ ਨੂੰ ਚੁਣਿਆ, ਜਿਸ 'ਚ ਅਮਰੀਕਾ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਰੂਪ ਨਾਲ ਖੁਸ਼ਹਾਲ ਹੋਇਆ। ਉਨ੍ਹਾਂ ਨੇ ਖੇਤੀ, ਸੂਚਨਾ ਤਕਨੀਕੀ, ਲਘੂ ਉਦਯੋਗਾਂ ਅਤੇ ਸੈਰ-ਸਪਾਟਾ ਉਦਯੋਗ, ਔਸ਼ਧੀ ਅਤੇ ਤਕਨੀਕ 'ਚ ਸਾਡੇ ਮਹਾਨ ਰਾਸ਼ਟਰ 'ਚ ਅਹਿਮ ਯੋਦਗਾਨ ਦਿੱਤਾ।
ਅਮਰੀਕਾ 'ਚ ਇਸ ਵੇਲੇ 5 ਲੱਖ ਤੋਂ ਵੱਧ ਸਿੱਖ ਰਹਿ ਰਹੇ ਹਨ ਅਤੇ ਇਸ 'ਚੋਂ ਅੱਧੀ ਆਬਾਦੀ ਕੈਲੀਫੋਰਨੀਆ 'ਚ ਰਹਿੰਦੀ ਹੈ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026