Posted on June 7th, 2019

ਚਲਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਣੋਂ ਬਚਾਉਣਾ ਸੀ ਮੇਰਾ ਮਕਸਦ- ਕੁੰਵਰ ਵਿਜੇ ਪ੍ਰਤਾਪ
ਲੁਧਿਆਣਾ- ਇੱਕ ਪਾਸੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਅੰਦਰ 68 ਪੰਨਿਆ ਦਾ ਦੂਜਾ ਚਲਾਨ ਦਾਇਰ ਕੀਤਾ ਹੈ, ਉੱਥੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਨਿੱਜੀ ਬਲਾਗ ‘ਤੇ ਐਸਆਈਟੀ ਦੇ ਮੈਂਬਰਾਂ ਨਾਲ ਉੱਠੇ ਵਿਵਾਦ, ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਅਤੇ 28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਨੂੰ ਚੁੱਪ ਚਾਪ ਅਦਾਲਤ ਵਿੱਚ ਪੇਸ਼ ਕਰਨ ਦਾ ਸਪੱਸ਼ਟੀਕਰਨ ਪਾ ਕੇ ਨਵਾਂ ਧਮਾਕਾ ਕਰ ਦਿੱਤਾ ਹੈ।
ਕੁੰਵਰ ਵਿਜੇ ਪ੍ਰਤਾਪ ਵੱਲੋਂ ਪਾਏ ਗਏ ਇਸ ਸਪੱਸ਼ਟੀਕਰਨ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ, “28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਦੇ ਇੱਕ ਇੱਕ ਅੱਖ਼ਰ ਦੀ ਜਿੰਮੇਵਾਰੀ ਉਹ ਉੱਪਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਚਲਾਨ ਨੁੰ ਉਨ੍ਹਾਂ ਨੇ ਨਿਆਂ ਦੇ ਵੱਡੇ ਹਿੱਤ ਵਿੱਚ ਗੁਪਤ ਰੱਖਿਆ, ਕਿਉਂਕਿ ਉਨ੍ਹਾਂ ਨੇ ਇਸ ਚਲਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਣੋਂ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਬਿਨਾਂ ਲੀਕ ਹੋਇਆਂ ਅਦਾਲਤ ਵਿੱਚ ਦਾਇਰ ਕਰਕੇ ਅਸੀਂ ਪਹਿਲਾਂ ਵਾਲੇ ਕੌੜੇ ਤਜ਼ਰਬੇ ਤੋਂ ਬਚ ਗਏ।
ਕੁੱਲ ਮਿਲਾ ਕੇ ਇਸ ਚਲਾਨ ਦੀ ਸਾਰੀ ਜਿੰਮੇਵਾਰੀ ਆਪਣੇ ‘ਤੇ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੱਥੇ ਐਸਆਈਟੀ ਦੇ ਉਨ੍ਹਾਂ ਮੈਂਬਰਾਂ ਨੂੰ ਜਵਾਬ ਦੇ ਦਿੱਤਾ ਹੈ ਜਿਨ੍ਹਾਂ ਨੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਸੀ, ਕਿ ਜੇਕਰ ਇਹ ਕੇਸ ਸਰਕਾਰ ਅਦਾਲਤ ਵਿੱਚ ਹਾਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ, ਉੱਥੇ ਦੂਜੇ ਪਾਸੇ ਗੱਲਾਂ ਹੀ ਗੱਲਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਬਾਕੀ ਦੇ ਚਾਰ ਮੈਂਬਰਾਂ ‘ਤੇ ਵੀ ਇਹ ਸ਼ੱਕ ਜਾਹਰ ਕਰ ਗਏ ਹਨ ਕਿ ਜੇਕਰ ਇਸ ਚਲਾਨ ਨੂੰ ਵੀ ਉਹ ਬਾਕੀਆਂ ਤੋਂ ਛੁਪਾ ਕੇ ਅਦਾਲਤ ਵਿੱਚ ਇਕੱਲਿਆਂ ਨਾ ਪੇਸ਼ ਕਰਦੇ ਤਾਂ ਇਹ ਚਲਾਨ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋ ਪਹਿਲਾਂ ਹੀ ਲੀਕ ਹੋ ਸਕਦਾ ਸੀ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026