Posted on March 22nd, 2019

<p>ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ <br></p>
ਵੈਨਕੂਵਰ (ਅਕਾਲ ਗਾਰਡੀਅਨ ਬਿਊਰੋ) - 6 ਅਪ੍ਰੈਲ, 2018 ਨੂੰ ਸਸਕੈਚੁਅਨ ਦੇ ਅੰਦਰੂਨੀ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ, ਜਦਕਿ 13 ਹੋਰ ਸਖਤ ਜ਼ਖਮੀ ਹੋ ਗਏ ਸਨ। ਇਹ ਹਾਕੀ ਖਿਡਾਰੀ ਬੱਸ ਵਿੱਚ ਸਵਾਰ ਸਨ, ਜਿਸ ਦੀ ਟੱਕਰ ਕੈਲਗਿਰੀ ਦੀ ਇੱਕ ਟਰੱਕਿੰਗ ਕੰਪਨੀ ਨਾਲ ਸਬੰਧਿਤ ਟਰੱਕ ਨਾਲ ਹੋਈ ਸੀ। ਚੱਲੇ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਹੁਣ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਵਿੱਚ 16 ਮੌਤਾਂ ਲਈ 8 ਸਾਲ ਦੀ ਸਜ਼ਾ ਜਦਕਿ 13 ਜ਼ਖਮੀਆਂ ਲਈ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਇਹ ਸਾਰੀਆਂ ਸਜ਼ਾਵਾਂ ਨਾਲੋ-ਨਾਲ ਚੱਲਣ ਕਰਕੇ ਸਿੱਧੂ ਨੂੰ ਵੱਧ ਤੋਂ ਵੱਧ 8 ਸਾਲ ਹੀ ਜੇਲ੍ਹ ਵਿੱਚ ਰਹਿਣਾ ਪਵੇਗਾ।
ਦੱਸਣਯੋਗ ਹੈ ਕਿ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੇ ਆਪਣੀ ਗਲਤੀ 'ਤੇ ਪਛਤਾਵਾ ਕਰਦਿਆਂ ਬਹੁਤ ਹੀ ਨਿਮਰਤਾ ਸਹਿਤ ਅਦਾਲਤ ਵਿੱਚ ਉਸ 'ਤੇ ਲੱਗੇ ਕੁੱਲ 29 ਦੋਸ਼ਾਂ ਨੂੰ ਮੰਨ ਲਿਆ ਸੀ ਅਤੇ ਪੀੜਤ ਪਰਿਵਾਰਾਂ ਤੋਂ ਵਾਰ-ਵਾਰ ਮਾਫੀ ਵੀ ਮੰਗੀ ਸੀ। ਕੇਸ ਦੀ ਸੁਣਵਾਈ ਦੌਰਾਨ ਹਾਲਾਤ ਬਹੁਤ ਹੀ ਜਜ਼ਬਾਤੀ ਬਣ ਗਏ ਸਨ ਜਦ ਬਹੁਤ ਸਾਰੇ ਪਰਿਵਾਰਾਂ ਨੇ ਸਿੱਧੂ ਨੂੰ ਵੀ ਇਸ ਹਾਦਸੇ ਦਾ ਪੀੜਤ ਹੀ ਮੰਨ ਲਿਆ ਸੀ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਸੀ ਕਿ ਬੇਸ਼ੱਕ ਸਿੱਧੂ ਨੇ ਇਹ ਗਲਤੀ ਕੀਤੀ ਹੈ ਪਰ ਇਹ ਗਲਤੀ ਉਸ ਨੇ ਜਾਣਬੁੱਝ ਕੇ ਨਹੀਂ ਕੀਤੀ, ਜਿਸ ਕਾਰਨ ਸਾਰੀ ਉਮਰ ਉਹ ਵੀ ਪਛਤਾਵੇ ਦੀ ਅੱਗ ਵਿੱਚ ਝੁਲਸਦਾ ਰਹੇਗਾ। ਉਨ੍ਹਾਂ ਆਪਣੇ ਪੁੱਤਰਾਂ ਦੀ ਮੌਤ ਲਈ ਸਿੱਧੂ ਨੂੰ ਮਾਫ ਕਰ ਦਿੱਤਾ ਸੀ। ਦੂਜੇ ਪਾਸੇ ਕੁਝ ਪਰਿਵਾਰ ਅਜਿਹੇ ਵੀ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਬਹੁਤ ਹੀ ਅਣਗਹਿਲੀ ਭਰਪੂਰ ਗੁਨਾਹ ਕੀਤਾ ਹੈ, ਜਿਸ ਲਈ ਉਸ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਸ਼ੁੱਕਰਵਾਰ ਜੱਜ ਇਨੇਜ਼ ਕਾਰਡੀਨਲ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਦਰਦ ਅਸਹਿਣਯੋਗ ਹੈ, ਜਿਸ ਕਾਰਨ ਪਰਿਵਾਰ ਖੇਰੂੰ-ਖੇਰੂੰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਫੈਸਲੇ ਤੋਂ ਬਾਅਦ ਪੀੜਤ ਪਰਿਵਾਰ ਅਤੇ ਜਸਕੀਰਤ ਸਿੰਘ ਸਿੱਧੂ ਹੌਲ਼ੀ-ਹੌਲ਼ੀ ਸਦਮੇ 'ਚੋਂ ਬਾਹਰ ਨਿੱਕਲਣਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026