Posted on March 15th, 2019

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੀ ਫੈਡਰਲ ਸਰਕਾਰ ਵਲੋਂ ਗੈਂਗ ਹਿੰਸਾ ਦੀ ਰੋਕਥਾਮ ਲਈ ਦਿੱਤੀ ਜਾ ਰਹੀ ਫੰਡਿੰਗ ਮੌਕੇ ਬੀ. ਸੀ. ਨਾਲ ਵਿਤਕਰਾ ਜਾਰੀ ਹੈ ਅਤੇ ਸਥਾਨਕ ਐਮ. ਪੀ. ਸਾਹਿਬਾਨ ਇਸ ਬਾਰੇ ਜ਼ੁਬਾਨ ਨਹੀਂ ਖੋਲ੍ਹ ਰਹੇ। ਜਨਤਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੇ 11 ਮਾਰਚ ਨੂੰ ਆਪਣੇ ਜੱਦੀ ਸੂਬੇ ਸਸਕੈਚਵਨ ਲਈ ਇਸ ਮਸਲੇ ਵਾਸਤੇ 12 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ, ਜਿੱਥੇ ਕਿ ਗੈਂਗ ਹਿੰਸਾ ਇੰਨਾ ਵੱਡਾ ਮੁੱਦਾ ਨਹੀਂ ਜਦੋਂ ਕਿ ਬੀ. ਸੀ. ਨੂੰ 5 ਮਿਲੀਅਨ ਅਤੇ ਸਰੀ ਨੂੰ ਸਿਰਫ 7.5 ਮਿਲੀਅਨ ਡਾਲਰ ਦਿੱਤੇ ਗਏ ਸਨ। ਇਸੇ ਤਰਾਂ ਦੋ ਦਿਨ ਪਹਿਲਾਂ ਓਂਟਾਰੀਓ ਵਿੱਚ ਇਸ ਕਾਰਜ ਲਈ 65 ਮਿਲੀਅਨ ਡਾਲਰ ਦੇਣ ਦਾ ਐਲਾਨ ਮੰਤਰੀ ਬਿਲ ਬਲੇਅਰ ਨੇ ਕੀਤਾ ਹੈ ਜਦਕਿ ਗੈਂਗ ਹਿੰਸਾ ਸਭ ਤੋਂ ਵੱਧ ਬੀ. ਸੀ. ਵਿੱਚ ਹੈ।
ਸਰੀ ਨੇ ਗੈਂਗ ਹਿੰਸਾ ਨਾਲ ਲੜਾਈ ਵਿੱਚ ਮਦਦ ਲਈ 32.6 ਮਿਲੀਅਨ ਡਾਲਰ ਦੀ ਬੇਨਤੀ ਕੀਤੀ ਸੀ ਪਰ ਕੇਵਲ 7.5 ਮਿਲੀਅਨ ਡਾਲਰ ਦੇ ਕੇ ਸਾਰ ਦਿੱਤਾ ਗਿਆ। ਦੂਜੇ ਪਾਸੇ ਐਬਟਸਫੋਰਡ 'ਚ ਇੰਨੇ ਕਤਲ ਹੋ ਚੁੱਕੇ ਹਨ ਪਰ ਕੈਨੇਡਾ ਸਰਕਾਰ ਵਲੋਂ ਹਾਲੇ ਤੱਕ ਉੱਥੇ ਇੱਕ ਪੈਨੀ ਵੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਵੰਬਰ 17, 2017 ਨੂੰ ਪਬਲਿਕ ਸੇਫਟੀ ਮੰਤਰੀ ਰਾਲਫ਼ ਗੁਡੇਲ ਨੇ ਸਰੀ 'ਚ ਹੀ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ ਗੈਂਗ ਹਿੰਸਾ ਦੀ ਰੋਕਥਾਮ ਲਈ 5 ਸਾਲਾਂ ਵਿੱਚ 327.6 ਮਿਲੀਅਨ ਡਾਲਰ ਖਰਚ ਕਰੇਗੀ ਪਰ ਹੁਣ ਫੰਡਿੰਗ ਵੋਟਾਂ ਦੇਖ ਕੇ ਦਿੱਤੀ ਜਾ ਰਹੀ ਹੈ, ਲੋੜ ਵੇਖ ਕੇ ਨਹੀਂ। ਮਾਪਿਆਂ ਦੀ ਜਥੇਬੰਦੀ 'ਵੇਕਅੱਪ ਸਰੀ' ਵਲੋਂ ਫੰਡਿੰਗ ਸਬੰਧੀ ਦੇਰੀ ਅਤੇ ਵਿਤਕਰੇ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਂਦਾ ਰਿਹਾ ਹੈ।
'ਵੇਕਅੱਪ ਸਰੀ' ਦਾ ਮੰਨਣਾ ਹੈ ਕਿ ਇਹ ਵਿਤਕਰੇ ਵਾਲੀ ਗੱਲ ਹੈ ਅਤੇ ਜਿੱਥੇ ਵੋਟਾਂ ਵੱਧ ਹਨ, ਉਸ ਖਿੱਤੇ ਦੇ ਲੋਕਾਂ ਨੂੰ ਭਰਮਾਉਣ ਵਾਲੀ ਗੱਲ ਹੈ। ਚਾਹੀਦਾ ਇਹ ਹੈ ਕਿ ਜਿੱਥੇ ਗੈਂਗ ਹਿੰਸਾ ਵੱਧ ਹੈ, ਉੱਥੇ ਫੰਡਿੰਗ ਵੀ ਵੱਧ ਦਿੱਤੀ ਜਾਵੇ। ਇਸ ਮਸਲੇ 'ਤੇ ਸਾਡੇ ਸਥਾਨਕ ਐਮ. ਪੀਜ਼ ਦੀ ਚੁੱਪ ਹੋਰ ਵੀ ਚਿੰਤਾਜਨਕ ਹੈ।
ਸਰੀ-ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਜਦੋਂ ਇਸ ਮੁੱਦੇ ਨਾਲ ਨਜਿੱਠਣ ਲਈ ਸਮਾਜਿਕ ਪ੍ਰੋਗਰਾਮਾਂ ਲਈ ਢੁਕਵੀਂ ਫੰਡਿੰਗ ਦੀ ਗੱਲ ਆਉਂਦੀ ਹੈ ਤਾਂ ਸਰੀ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾਂਦਾ ਹੈ? ਸਰੀ ਅਜੇ ਵੀ ਪਰੇਸ਼ਾਨ ਹੈ ਕਿਉਂਕਿ ਫੈਡਰਲ ਸਰਕਾਰ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਭਾਵੇਂ ਕਿ ਗੈਂਗ ਹਿੰਸਾ ਸਰੀ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਪਰ ਇਸ ਸਬੰਧੀ ਕਈ ਅਪੀਲਾਂ ਕਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰੀ ਨੂੰ ਗੈਂਗ ਹਿੰਸਾ ਨਾਲ ਲੜਨ ਲਈ ਤੁਰੰਤ ਜ਼ਿਆਦਾ ਪੈਸਾ ਚਾਹੀਦਾ ਹੈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026