Posted on January 25th, 2019

ਵਾਸ਼ਿੰਗਟਨ (ਅਕਾਲ ਗਾਰਡੀਅਨ ਬਿਊਰੋ)- 35 ਦਿਨਾਂ ਦੀ ਸਰਕਾਰ-ਬੰਦੀ ਤੋਂ ਬਾਅਦ ਅਮਰੀਕਨ ਸਿਆਸੀ ਆਗੂ ਤਿੰਨ ਹਫਤਿਆਂ ਲਈ ਸਰਕਾਰ-ਬੰਦੀ ਖੋਲ੍ਹਣ ਲਈ ਰਾਜ਼ੀ ਹੋ ਗਏ ਹਨ। ਇਸ ਐਲਾਨ ਦੀ ਪੁਸ਼ਟੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਣਾਈ ਜਾਣ ਵਾਲੀ ਕੰਧ ਬਾਰੇ ਕੋਈ ਫੈਸਲਾ ਨਾ ਹੋ ਸਕਿਆ, ਜਿਸ ਕਾਰਨ ਇਹ ਸਰਕਾਰ-ਬੰਦੀ ਸ਼ੁਰੂ ਹੋਈ ਸੀ।
ਟਰੰਪ ਦੇ ਵਿਰੋਧੀਆਂ ਨੇ ਟਰੰਪ ਨੂੰ ਕੰਧ ਲਈ ਪੈਸੇ ਦਿੱਤੇ ਬਿਨਾਂ ਹੀ ਤਿੰਨ ਹਫਤੇ ਲਈ ਸਰਕਾਰ-ਬੰਦੀ ਖੋਲ੍ਹਣ ਵਾਸਤੇ ਮਜ਼ਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਰਕਾਰਬੰਦੀ ਕਾਰਨ 8 ਲੱਖ ਦੇ ਕਰੀਬ ਅਮਰੀਕਨ ਸਰਕਾਰੀ ਕਰਮਚਾਰੀ ਬਿਨਾਂ ਤਨਖਾਹਾਂ ਤੋਂ ਕੰਮ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਚਿੰਤਾਜਨਕ ਹੋ ਗਈ ਸੀ। ਇੱਥੇ ਹੀ ਬੱਸ ਨਹੀਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਆਪਣੇ ਕੰਮ ਤੋਂ ਛੁੱਟੀ ਕਰਕੇ ਹੋਰ ਪਾਸੇ ਕੰਮ ਕਰ ਰਹੇ ਸਨ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ। ਬਹੁਤ ਸਾਰੇ ਅਮਰੀਕਨ ਹਵਾਈ ਅੱਡਿਆਂ 'ਤੇ ਸਰਕਾਰੀ ਕਰਮਚਾਰੀਆਂ ਦੀ ਘਾਟ ਕਾਰਨ ਮੁਸਾਫਰ ਲੰਮੀ ਉਡੀਕ ਕਰਨ ਵਾਸਤੇ ਮਜ਼ਬੂਰ ਸਨ ਅਤੇ ਇਸ ਨਾਲ ਦਬਾਅ ਹੇਠ ਕੰਮ ਕਰਦੇ ਕਰਮਚਾਰੀ ਹਵਾਈ ਸੁਰੱਖਿਆ ਨਾਲ ਵੀ ਸਮਝੌਤਾ ਕਰ ਰਹੇ ਸਨ।
ਸਰਕਾਰ-ਬੰਦੀ ਖੋਲ੍ਹਣ ਬਾਰੇ ਬਿਆਨ ਜਾਰੀ ਕਰਦਿਆਂ ਟਰੰਪ ਨੇ ਕਿਹਾ ਕਿ ਮੇਰੇ ਕੋਲ ਬਹੁਤ ਤਾਕਤਵਰ ਹੱਲ ਮੌਜੂਦ ਸੀ ਪਰ ਮੈਂ ਉਸ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸਾਰੇ ਕਰਮਚਾਰੀਆਂ ਨੂੰ ਹੁਣ ਪਿਛਲੀ ਤਨਖਾਹ ਦਾ ਤੁਰੰਤ ਭੁਗਤਾਨ ਕਰ ਦਿੱਤਾ ਜਾਵੇਗਾ।
ਕਿਹਾ ਜਾ ਰਿਹਾ ਹੈ ਕਿ ਇਸ ਸਰਕਾਰ-ਬੰਦੀ ਕਾਰਨ ਅਮਰੀਕਾ ਨੂੰ ਦਸ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026