Posted on January 4th, 2019

ਓਟਵਾ (ਅਕਾਲ ਗਾਰਡੀਅਨ ਬਿਊਰੋ) - ਪੰਜਾਬ ਰਹਿੰਦੇ ਮਾਪਿਆਂ ਦੀ ਕੈਨੇਡਾ 'ਚ ਪੱਕੀ ਕੈਨੇਡਾ ਰਿਹਾਇਸ਼ (ਪਰਮਾਨੈਂਟ ਰੈਜ਼ੀਡੈਂਸੀ) ਲਈ ਅਪਲਾਈ ਕਰਨ ਵਾਸਤੇ ਇਮੀਗਰੇਸ਼ਨ ਕਨੂੰਨ 'ਚ ਤਬਦੀਲੀ ਕੀਤੀ ਗਈ ਹੈ। ਹੁਣ ਪੱਕੀਆਂ ਅਰਜ਼ੀਆਂ ਲੈਣ ਤੋਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਅਪਲਾਈ ਕਰਨ ਵਾਲਾ ਅਰਜ਼ੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਵੀ ਕਰਦਾ ਹੈ ਜਾਂ ਨਹੀਂ। ਪਹਿਲੇ ਲਾਟਰੀ ਸਿਸਟਮ 'ਚ ਕਈਆਂ ਦਾ ਨਾਮ ਨਿੱਕਲ ਆਉਂਦਾ ਸੀ ਪਰ ਬਾਅਦ 'ਚ ਪਤਾ ਲਗਦਾ ਸੀ ਕਿ ਉਹ ਅਪਲਾਈ ਕਰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ, ਸੋ ਉਹ ਕਿਸੇ ਹੋਰ ਦਾ ਮੌਕਾ ਮਾਰ ਜਾਂਦੇ ਸਨ। ਕੈਨੇਡਾ 'ਚ ਮਾਪਿਆਂ, ਨਾਨਕਿਆਂ ਤੇ ਦਾਦਕਿਆਂ ਨੂੰ (ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ) ਪੱਕੇ ਤੌਰ 'ਤੇ ਅਪਲਾਈ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਵਲੋਂ ਬਦਲੀ ਗਈ ਇਸ ਪ੍ਰਣਾਲੀ 'ਚ ਅਰਜ਼ੀਆਂ ਜਨਵਰੀ ਦੇ ਆਖ਼ਰ ਤੋਂ ਖੋਲ੍ਹੀਆਂ ਜਾਣਗੀਆਂ। ਵੱਡੀ ਗਿਣਤੀ 'ਚ ਲੋਕ ਨਵਾਂ ਸਾਲ ਸ਼ੁਰੂ ਹੋਣ ਤੋਂ ਅਪਲਾਈ ਕਰਨ ਬਾਰੇ ਉਤਸ਼ਾਹਿਤ ਸਨ ਕਿਉਂਕਿ 2018 'ਚ 2 ਜਨਵਰੀ ਨੂੰ ਅਪਲਾਈ ਕਰਨ ਲਈ ਆਪਣਾ ਨਾਮ ਦੇਣਾ ਸੰਭਵ ਹੋ ਗਿਆ ਸੀ ਪਰ ਹੁਣ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਅਜੇ ਅਜਿਹਾ ਸੰਭਵ ਨਹੀਂ ਹੈ।
ਲਾਟਰੀ ਸਿਸਟਮ ਖਤਮ ਕਰਨ ਤੋਂ ਬਾਅਦ 2019 ਵਿੱਚ ਪਹਿਲੀ ਵਾਰੀ 20,000 ਅਰਜ਼ੀਆਂ (ਪੂਰੀ ਦੁਨੀਆਂ 'ਚੋ') ਸਵੀਕਾਰ ਕੀਤੀਆਂ ਜਾਣਗੀਆਂ ਅਤੇ ਪਹਿਲਾਂ ਮੁਕੰਮਲ ਅਰਜ਼ੀ ਭੇਜਣ ਦੀ ਲੋੜ ਨਹੀਂ ਹੋਵੇਗੀ, ਸਗੋਂ ਅਪਲਾਈ ਕਰਨ ਦੀ ਇੱਛਾ ਪ੍ਰਗਟ ਕਰਨ (ਐਕਸਪ੍ਰੈਸ਼ਨ ਆਫ ਇੰਟਰਸਟ) ਦੀ ਮਾਮੂਲੀ ਕਾਰਵਾਈ ਪੂਰੀ ਕਰਨੀ ਪਵੇਗੀ, ਜਿਸ 'ਚ ਉਹ ਸਾਬਤ ਕਰੇਗਾ ਕਿ ਉਹ ਅਪਲਾਈ ਕਰਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਅਪਲਾਈ ਕਰਨਾ ਸੰਭਵ ਹੁੰਦੇ ਸਾਰ ਲੋਕਾਂ 'ਚ ਪਹਿਲਾਂ ਅਪਲਾਈ ਕਰਨ ਦੀ ਦੌੜ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਪਹਿਲ ਕਰਨ ਵਾਲੇ ਪਹਿਲੇ 20,000 (ਸ਼ਰਤਾਂ ਪੂਰੀਆਂ ਕਰਨ ਵਾਲੇ) ਲੋਕਾਂ ਨੂੰ ਹੀ ਅੱਗੇ ਚੱਲ ਕੇ ਅਪਲਾਈ ਕਰਨ ਦਾ ਮੌਕਾ ਮਿਲਣਾ ਹੈ। 18 ਸਾਲ ਤੋਂ ਵੱਧ ਉਮਰ ਦੇ ਪੱਕੇ ਕੈਨੇਡਾ ਵਾਸੀ ਵਿਅਕਤੀ ਕੁਝ ਸਖ਼ਤ ਸ਼ਰਤਾਂ ਪੂਰੀਆਂ ਕਰਕੇ ਆਪਣੇ ਮਾਪਿਆਂ/ ਦਾਦਕਿਆਂ/ ਨਾਨਕਿਆਂ ਨੂੰ ਕੈਨੇਡਾ 'ਚ ਪੱਕੇ ਤੌਰ 'ਤੇ ਸਪਾਂਸਰ ਕਰ ਸਕਦੇ ਹਨ।

Posted on August 6th, 2026

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026