Posted on December 7th, 2018

ਅਸੀਂ ਤਾਂ ਪਹਿਲਾਂ ਹੀ ਆਖ ਰਹੇ ਸਾਂ ਕਿ ਭੁੱਲਾਂ ਬਖ਼ਸ਼ਾ ਲਈਆਂ ਜਾਣ- ਢੀਂਡਸਾ
ਫ਼ਰੀਦਕੋਟ- ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਮਾਝੇ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਥੇ ਆਪਣੀ ਫੇਰੀ ਦੌਰਾਨ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਅਕਾਲੀ ਦਲ ਵਿਚ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਮੰਨਣ-ਮਨਾਉਣ ਵਾਲੀ ਕੋਈ ਗੱਲ ਨਹੀਂ ਰਹੀ, ਕਿਉਂਕਿ ਅਕਾਲੀ ਦਲ ਅਸੂਲਾਂ ਦੀ ਪਾਰਟੀ ਨਹੀਂ ਰਹੀ ਤੇ ਇਸ ਪਾਰਟੀ ਵਿਚ ਆਗੂਆਂ ਅਤੇ ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ।
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੱਤਾ ਦੇ ਨਸ਼ੇ ਵਿਚ ਕੀਤੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ ਤੇ ਅਕਾਲ ਤਖ਼ਤ 'ਤੇ ਮੁਆਫ਼ੀ ਮੰਗਣਾ ਮਹਿਜ਼ ਡਰਾਮਾ ਹੀ ਹੈ। ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੱਥ ਆਈ ਹੈ, ਉਦੋਂ ਤੋਂ ਅਕਾਲੀ ਦਲ ਦੀ ਸਾਖ਼ ਡਿੱਗਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਦੀਆਂ ਗ਼ਲਤੀਆਂ ਕਾਰਨ ਸਿੱਖ ਪੰਥ ਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰਹਮਪੁਰਾ ਦਾ ਕਹਿਣਾ ਹੈ ਕਿ ਜੇਕਰ ਅਚਨਚੇਤ ਭੁੱਲ ਨਾਲ ਗ਼ਲਤੀ ਹੋਈ ਹੋਵੇ ਤਾਂ ਸਿੱਖ ਪੰਥ ਅਤੇ ਵਾਹਿਗੁਰੂ ਮੁਆਫ਼ ਕਰ ਸਕਦਾ ਹੈ ਪਰ ਜਦੋਂ ਗ਼ਲਤੀਆਂ ਪਿੱਛੇ ਲਾਲਚ ਛੁਪਿਆ ਹੋਵੇ ਅਤੇ ਸਭ ਕੁਝ ਕਥਿਤ ਜਾਣ-ਬੁੱਝ ਕੇ ਕੀਤਾ ਹੋਵੇ ਤਾਂ ਉਸ ਦੀ ਮੁਆਫ਼ੀ ਪ੍ਰਵਾਨ ਚੜ੍ਹਨੀ ਮੁਸ਼ਕਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਤਾਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਮੁਆਫ਼ੀ ਮੰਗ ਲਈ ਜਾਵੇ ਪਰ ਉਸ ਸਮੇਂ ਬਾਦਲ ਪਰਿਵਾਰ ਇਹੋ ਦਲੀਲ ਦਿੰਦਾ ਸੀ ਕਿ ਪੂਰੀ ਸਿੱਖ ਕੌਮ ਨੇ ਇਹੋ ਸਮਝਣਾ ਹੈ ਕਿ ਅਸੀਂ (ਅਕਾਲੀਆਂ ਤੇ ਬਾਦਲ ਪਰਿਵਾਰ) ਹੀ ਸਭ ਕੁਝ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਸਿਰਫ਼ ਏਨਾ ਹੀ ਕਿਹਾ ''ਅਸੀਂ ਤਾਂ ਪਹਿਲਾਂ ਹੀ ਆਖ ਰਹੇ ਸਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਭੁੱਲਾਂ ਬਖ਼ਸ਼ਾ ਲਈਆਂ ਜਾਣ।'' ਇਸ ਅਕਾਲੀ ਨੇਤਾ ਨੇ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪਾਰਟੀ ਦੇ ਬਾਗ਼ੀ ਆਗੂ ਜਥੇਦਾਰ ਰਣਜੀਤ ਸਿੰਘ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣ ਤੋਂ ਬਿਨਾਂ ਹੁਣ ਜਦੋਂ ਕੋਈ ਰਾਹ ਨਹੀਂ ਬਚਿਆ ਤਾਂ ਨਫ਼ਾ ਨੁਕਸਾਨ ਬਾਅਦ 'ਚ ਦੇਖਾਂਗੇ।

Posted on August 5th, 2026

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026