Posted on November 9th, 2018

ਯੂਬਾਸਿਟੀ/ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੁਨੀਆ 'ਚ ਯੂਬਾ ਸਿਟੀ ਦੇ ਨਗਰ ਕੀਰਤਨ ਵਜੋਂ ਸਥਾਪਤ ਨਾਂਅ ਉਸ ਵਕਤ ਹੋਰ ਗੂੜ੍ਹਾ ਹੋ ਗਿਆ, ਜਦੋਂ ਪਿਛਲੇ ਨਗਰ ਕੀਰਤਨਾਂ ਦੀ ਸ਼ਾਮਲ ਸੰਗਤ ਦਾ ਰਿਕਾਰਡ ਟੁੱਟ ਗਿਆ। ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਐਤਕਾਂ ਵੀ ਮੌਸਮ ਠੀਕ ਹੋਣ ਕਰਕੇ ਸੰਗਤਾਂ ਦਾ ਭਾਰੀ ਇਕੱਠ ਉਮੜਿਆ। ਕਈ ਮਹੀਨਿਆਂ ਤੋਂ ਕੀਤੀ ਗਈ ਤਿਆਰੀ ਅਤੇ ਕਰੀਬ ਇੱਕ ਮਹੀਨੇ ਤੋਂ ਲੰਗਰਾਂ ਦੀ ਤਿਆਰੀ ਨੇ ਸੰਗਤਾਂ ਨੂੰ ਸੰਭਾਲਣ ਵਿੱਚ ਕੋਈ ਕਸਰ ਨਹੀਂ ਛੱਡੀ।
ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਗਏ। ਅਖ਼ੀਰਲੇ ਦਿਨ ਵਿਸ਼ਾਲ ਨਗਰ ਕੀਰਤਨ ਵਿੱਚ ਕਰੀਬ ਇੱਕ ਲੱਖ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਪੁਰਾਣੇ ਰਿਕਾਰਡ ਮਾਤ ਪਾਏ। ਇਨ੍ਹਾਂ ਸਮਾਗਮਾਂ ਵਿੱਚ ਵੱਖ-ਵੱਖ ਸ਼ਖ਼ਸੀਅਤਾਂ, ਜਿਨ੍ਹਾਂ 'ਚ ਰਾਗੀ, ਢਾਡੀ ਤੇ ਪ੍ਰਚਾਰਕਾਂ ਨੇ ਥੋਕ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ 'ਚ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਰਨੈਲ ਸਿੰਘ ਰਣੀਕੇ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਚਰਨ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਬੀਬੀ ਬਲਜੀਤ ਕੌਰ ਕੈਨੇਡਾ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ, ਭਾਈ ਮਨੋਹਰ ਸਿੰਘ ਦਿੱਲੀ ਵਾਲੇ, ਭਾਈ ਹਰਮਨਦੀਪ ਸਿੰਘ ਖ਼ਾਲਸਾ, ਭਾਈ ਸਾਹਿਬ ਸਿੰਘ, ਭਾਈ ਇਕਬਾਲ ਸਿੰਘ ਕਥਾਵਾਚਕ, ਢਾਡੀ ਜਥਾ ਭਾਈ ਅਮਰਜੀਤ ਸਿੰਘ ਜੌਹਲ ਬਿਧੀਪੁਰ ਵਾਲੇ, ਭਾਈ ਲਖਵਿੰਦਰ ਸਿੰਘ ਸੋਹਲ, ਡਾ: ਸੁਖਪ੍ਰੀਤ ਸਿੰਘ ਉਦੋਕੇ ਤੋਂ ਇਲਾਵਾ ਹੋਰ ਪ੍ਰਚਾਰਕਾਂ ਨੇ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਇਸੇ ਲੜੀ ਤਹਿਤ ਸ਼ਨਿੱਚਰਵਾਰ ਨੂੰ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਕਵੀ ਦਰਬਾਰ ਹੋਇਆ, ਜਿਸ ਵਿੱਚ ਕਵੀਆਂ ਨੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ। ਹਫ਼ਤਾ ਪਹਿਲਾਂ ਐਤਵਾਰ ਨੂੰ ਢਾਡੀ ਦਰਬਾਰ ਕਰਵਾਇਆ ਗਿਆ। ਸ਼ਨਿੱਚਰਵਾਰ ਨੂੰ ਬੱਚਿਆਂ ਵਲੋਂ ਕੀਰਤਨ ਦਰਬਾਰ ਕਰਾਇਆ ਗਿਆ। ਸ਼ਨਿੱਚਰਵਾਰ ਨੂੰ ਅੰਮ੍ਰਿਤ ਵੇਲੇ ਦਸਮੇਸ਼ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਇਆ, ਜਿਸ ਦੌਰਾਨ ਕੁਝ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸ਼ਨਿੱਚਰਵਾਰ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ। ਸ਼ਨਿੱਚਰਵਾਰ ਨੂੰ ਇੱਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ, ਜਿਸ ਦਾ ਵਿਸ਼ਾ 'ਵੇਅ ਆਫ਼ ਸਿੱਖ' ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੇ ਪਰਚੇ ਪੜ੍ਹੇ।
ਐਤਵਾਰ ਨਗਰ ਕੀਰਤਨ ਤੋਂ ਪਹਿਲਾਂ ਵਿਸ਼ੇਸ਼ ਦੀਵਾਨਾਂ ਵਿਚ ਵੱਖ-ਵੱਖ ਅਮਰੀਕਨ ਸ਼ਖ਼ਸੀਅਤਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਪੰਜ ਸੁਪਰਵਾਈਜ਼ਰ, ਰੌਨ ਸਿਲੰਦਰ, ਜੈਮ ਵੁਡਚਰ, ਡੈਨ ਫਲੋਰਸ, ਲੈਰੀ ਮੰਗਰ, ਮੈਟ ਕੌਂਟ ਅਤੇ ਇਨ੍ਹਾਂ ਤੋਂ ਇਲਾਵਾ ਕਾਂਗਰਸਮੈਨ ਜੇਮਜ਼ ਗਲੀਮਰ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਬੰਗਲਾ ਸਾਹਿਬ ਸ਼ਾਮਲ ਸਨ।
ਐਤਕਾਂ ਪਿਛਲੇ ਸਾਲਾਂ ਵਾਂਗ ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਸੰਗਤਾਂ ਵਜੋਂ ਹਾਜ਼ਰੀ ਭਰੀ। ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਲੋਂ ਆਪਣਾ-ਆਪਣਾ ਫਲੋਟ ਲੈ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਖ਼ਾਸ ਤੌਰ 'ਤੇ ਸਿੱਖਜ਼ ਫਾਰ ਜਸਟਿਸ, ਸਿੱਖ ਯੂਥ ਅਮਰੀਕਾ, ਗੋਲਡਨ ਟੈਂਪਲ ਮਾਡਲ, ਭਾਈ ਘਨੱਈਆ ਫਲੋਟ, ਸ਼ਹੀਦ ਸਿੰਘਾਂ ਦਾ ਫਲੋਟ ਆਦਿ ਨੇ ਨਗਰ ਕੀਰਤਨ ਨੂੰ ਆਕਰਸ਼ਤ ਕੀਤਾ। ਬਾਕੀ ਸੰਸਥਾਵਾਂ ਜਿਨ੍ਹਾਂ 'ਚ ਯੂਨਾਈਟਿਡ ਸਿੱਖਜ਼, ਜੈਕਾਰਾ ਮੂਵਮੈਂਟ, ਸਿੱਖ ਕੁਲੀਸ਼ਨ, ਸਿੱਖ ਫ਼ਾਰ ਜਸਟਿਸ, ਸਿੱਖਸ ਸੇਵਾ ਸਿਮਰਨ ਸੁਸਾਇਟੀ, ਬੜੂ ਸਾਹਿਬ ਕਲਗੀਧਰ ਸੁਸਾਇਟੀ, ਭਗਤ ਪੂਰਨ ਸਿੰਘ ਹੈਲਥ ਇਨੀਸ਼ੀਏਟਵ ਆਦਿ ਸਿਰਮੌਰ ਸੰਸਥਾਵਾਂ ਨੇ ਆਪਣੇ-ਆਪਣੇ ਸਟਾਲਾਂ ਰਾਹੀਂ ਸੰਗਤਾਂ 'ਚ ਪ੍ਰਚਾਰ ਕੀਤਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026