Posted on November 3rd, 2018

<p>ਤਸਵੀਰ: ਸਿੰਘ ਵੀਡੀਓ, ਵੈਨਕੂਵਰ <br></p>
-ਸਰੀ ‘ਚ ਸਕਾਈਟਰੇਨ ਚਲਾਉਣ ਲਈ ਰਾਹ ਹੋਇਆ ਪੱਧਰਾ-
ਸਰੀ (ਅਕਾਲ ਗਾਰਡੀਅਨ ਬਿਊਰੋ)- ਵੀਰਵਾਰ ਸ਼ਾਮ ਵੈਨਕੂਵਰ ਡਾਊਨਟਾਊਨ ਵਿਖੇ ਪ੍ਰਧਾਨ ਮੰਤਰੀ ਟਰੂਡੋ ਅਤੇ ਸਰੀ ਦੇ ਮੇਅਰ ਚੁਣੇ ਗਏ ਡੱਗ ਮੈਕੱਲਮ ਵਿਚਾਲੇ ਬਹੁਤ ਹੀ ਖੁਸ਼ਗਵਾਰ ਮਾਹੌਲ ‘ਚ ਗੱਲਬਾਤ ਹੋਈ। ਇਸ ਦੌਰਾਨ ਡੱਗ ਨੇ ਪ੍ਰਧਾਨ ਮੰਤਰੀ ਨਾਲ ਲਾਈਟ ਰੇਲ ਦੀ ਜਗ੍ਹਾ ਸਕਾਈਟਰੇਨ ਚਲਾਉਣ, ਆਰ. ਸੀ. ਐਮ. ਪੀ. ਦੀ ਥਾਂ ਸਰੀ ਦੀ ਆਪਣੀ ਪੁਲਿਸ ਬਣਾਉਣ ਅਤੇ ਸ਼ਹਿਰ ‘ਚ ਅਪਰਾਧ ਦੇ ਖ਼ਾਤਮੇ ਲਈ ਕੈਨੇਡਾ ਸਰਕਾਰ ਦੇ ਸਹਿਯੋਗ ਸੰਬੰਧੀ ਗੱਲਬਾਤ ਕੀਤੀ, ਜਿਸਦਾ ਟਰੂਡੋ ਨੇ ਹਾਂ ਪੱਖੀ ਹੁੰਗਾਰਾ ਭਰਿਆ।
ਸਰੀ ਦੀਆਂ ਮਿਊਂਸਪਲ ਚੋਣਾਂ ਦੌਰਾਨ ਟੌਮ ਗਿੱਲ ਦੀ ਅਗਵਾਈ ਵਾਲੀ ‘ਸਰੀ ਫਸਟ’ ਵਲੋੰ ਇਹ ਪ੍ਰਚਾਰ ਜ਼ੋਰ ਨਾਲ ਕੀਤਾ ਗਿਆ ਸੀ ਕਿ ਜੇਕਰ ਲਾਈਟ ਰੇਲ ਪ੍ਰੌਜੈਕਟ ਠੱਪ ਕੀਤਾ ਗਿਆ ਤਾਂ ਕੇਂਦਰ ਸਰਕਾਰ ਵੱਲੋਂ ਆਈ ਆਰਥਿਕ ਇਮਦਾਦ ਵਾਪਿਸ ਚਲੀ ਜਾਵੇਗੀ ਜਦਕਿ ਡੱਗ ਮੈਕੱਲਮ ਅਤੇ ਸਾਥੀ ਕੌਂਸਲ ਉਮੀਦਵਾਰਾਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੋ ਸਕਦਾ। ਹੁਣ ਟਰੂਡੋ ਨੇ ਡੱਗ ਦੇ ਦਾਅਵੇ ਨੂੰ ਸਹੀ ਠਹਿਰਾਇਆ ਹੈ ਤੇ ਸਪੱਸ਼ਟ ਕੀਤਾ ਹੈ ਕਿ ਸਰੀ ਨੇ ਆਵਾਜਾਈ ਦਾ ਕਿਹੜਾ ਸਾਧਨ ਚੁਣਨਾ ਹੈ, ਇਹ ਫੈਸਲਾ ਲੋਕਾਂ ਨੇ ਕਰਨਾ ਹੈ, ਕੈਨੇਡਾ ਸਰਕਾਰ ਵੱਲੋਂ ਪਾਈ ਗਈ ਹਿੱਸੇਦਾਰੀ ਕਾਇਮ ਰਹੇਗੀ। ਉਹ ਸਕਾਈਟਰੇਨ ਚਲਾਏ ਜਾਣ ਦੇ ਰਾਹ ‘ਚ ਕੋਈ ਰੁਕਾਵਟ ਨਹੀਂ ਬਣਨਗੇ ਬਲਕਿ ਸ਼ਹਿਰ ਨਿਵਾਸੀਆਂ ਦੀ ਪਸੰਦ ਦਾ ਸਤਿਕਾਰ ਕਰਨਗੇ।
ਦੱਸਣਯੋਗ ਹੈ ਕਿ ਬੀਤੀ ਵੀਹ ਅਕਤੂਬਰ ਨੂੰ ਸਕਾਈਟਰੇਨ ਬਣਾਉਣ ਪੱਖੀ ਡੱਗ ਮੈਕੱਲਮ ਅਤੇ ਸਾਥੀਆਂ ਨੂੰ ਸਰੀ ਦੇ ਲੋਕਾਂ ਨੇ ਬਹੁਮਤ ਨਾਲ ਜਿਤਾਇਆ ਸੀ। ਹਾਲਾਂਕਿ ਡੱਗ ਮੈਕੱਲਮ ਤੇ ਸਾਥੀ ਕੌਂਸਲਰਾਂ ਨੇ ਅਹੁਦੇ ਦੀ ਸਹੁੰ ਹਾਲੇ ਚੁੱਕਣੀ ਹੈ ਪਰ ਉਹ ਪਹਿਲਾਂ ਹੀ ਬਹੁਤ ਉਤਸ਼ਾਹ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਲਈ ਯਤਨਸ਼ੀਲ ਹੋ ਗਏ ਹਨ। ਸ਼ੁੱਕਰਵਾਰ ਉਹ ਸੂਬਾਈ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੂੰ ਮਿਲੇ ਤਾਂ ਕਿ ਸਰੀ ਦੀ ਆਪਣੀ ਪੁਲਿਸ ਫੋਰਸ ਬਣਾਉਣ ਲਈ ਕਾਰਜ ਅਰੰਭਿਆ ਜਾਵੇ, ਜੋ ਕਿ ਸ਼ਹਿਰ ‘ਚ ਗੈਂਗ ਹਿੰਸਾ ਅਤੇ ਹੋਰ ਅਪਰਾਧ ਦੇ ਖ਼ਾਤਮੇ ਲਈ ਅਤਿ ਜ਼ਰੂਰੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026