Posted on October 26th, 2018

ਬੰਗਲੂਰੂ, 26 ਅਕਤੂਬਰ- ਅਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਟਿਕਾਣਿਆਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੰਸਥਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਅਜਿਹਾ ਸਲੂਕ ਕਰ ਰਹੀ ਹੈ ਕਿ ਜਿਵੇਂ ਉਹ ਅਪਰਾਧਿਕ ਜਥੇਬੰਦੀਆਂ ਹੋਣ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਇੰਡੀਆ ਖ਼ਿਲਾਫ਼ ਵਿਦੇਸ਼ੀ ਮੁਦਰਾ ਦੀ ਅਦਲਾ-ਬਦਲੀ ’ਚ ਨਿਯਮ ਉਲੰਘਣ ਦੇ ਮਾਮਲੇ ’ਚ ਉਸ ਦੇ ਦੋ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਅਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਆਕਾਰ ਪਟੇਲ ਨੇ ਇੱਥੇ ਬਿਆਨ ’ਚ ਕਿਹਾ, ‘ਸਰਕਾਰੀ ਅਥਾਰਿਟੀਆਂ ਲਗਾਤਾਰ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਅਧਰਾਧਿਕ ਜਥੇਬੰਦੀਆਂ ਵਰਗਾ ਵਿਹਾਰ ਕਰਦੀਆਂ ਜਾ ਰਹੀਆਂ ਹਨ।’ ਸ੍ਰੀ ਪਟੇਲ ਨੇ ਕਿਹਾ ਕਿ ਇੱਕ ਜਥੇਬੰਦੀ ਵਜੋਂ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਤੀਬੱਧ ਹਨ ਤੇ ਭਾਰਤ ਉਹ ਹਮੇਸ਼ਾ ਕੌਮੀ ਨੀਤੀਆਂ ਅਨੁਸਾਰ ਹੀ ਕੰਮ ਕਰਦੇ ਹਨ। ਪਾਰਦਰਸ਼ਤਾ ਤੇ ਜਵਾਬਦੇਹੀ ਉਨ੍ਹਾਂ ਦੇ ਕੰਮ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਐਮਰਜੈਂਸੀ ਦਾ ਦੌਰ ਭਾਰਤ ਦੇ ਇਤਿਹਾਸ ’ਤੇ ਦਾਗ ਹੈ। ਇੱਥੇ ਅਸੀਂ ਪ੍ਰਧਾਨ ਮੰਤਰੀ ਨਾਲ ਸਹਿਮਤ ਨਹੀਂ ਹਾਂ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026